ਜਗਰਾਉਂ, 15 ਨਵੰਬਰ ( ਭਗਵਾਨ ਭੰਗੂ)-ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ, ਜਗਰਾਉਂ ਵਿਖੇ ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਬਾਲ ਦਿਵਸ ਦੇ ਸੰਦਰਭ ਵਿੱਚ ਜਮਾਤ ਨਰਸਰੀ ਤੋਂ ਤੀਸਰੀ ਤੱਕ ਦਾ ਇਤਿਹਾਸਕ ਟੂਰ ਦਾ ਆਯੋਜਨ ਕੀਤਾ ਗਿਆ । ਸਭ ਤੋਂ ਪਹਿਲਾਂ ਬੱਚਿਆਂ ਨੇ ਮੈਹਦੇਆਣਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਉੱਥੇ ਇਤਿਹਾਸ ਨਾਲ ਸੰਬੰਧਿਤ ਮੂਰਤੀਆਂ ਨੂੰ ਦਿਖਾਉਂਦੇ ਹੋਏ ਅਧਿਆਪਕ ਸਾਹਿਬਾਨਾਂ ਨੇ ਬੱਚਿਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ । ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੇ ਲੰਗਰ ਛਕਿਆ ਤੇ ਪੂਰੇ ਟੂਰ ਦੌਰਾਨ ਅਨੰਦ ਮਾਣਿਆ।ਉਪਰੰਤ ਬੱਚਿਆਂ ਨੂੰ ‘ਨਾਨਕਸਰ ਭਗਤੀ ਦਾ ਘਰ’ ਵਿਖੇ ਨਤਮਸਤਕ ਹੋਣ ਲਈ ਲਿਜਾਇਆ ਗਿਆ। ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਵਾਪਸੀ ਕੀਤੀ ਗਈ।
ਇਸ ਮੌਕੇ ਤੇ ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੈ ਸਮੇਂ ਤੇ ਟੂਰ ਦਾ ਆਯੋਜਨ ਕਰਨ ਦਾ ਮੰਤਵ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਇਤਿਹਾਸ ਤੋਂ ਜਾਣੂੰ ਕਰਵਾਉਣਾ ਵੀ ਹੈ।
