ਜਗਰਾੳ, 14 ਜਨਵਰੀ ( ਮੋਹਿਤ ਜੈਨ)-ਮਾਘ ਦੇ ਮਹੀਨੇ ਦੀ ਸ਼ਗਰਾਂਦ ਮੋਕੇ ਜਿਥੇ ਸ਼੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਜਗਰਾਉ ਨੇ ਸੈਂਕੜੇ ਪਰਿਵਾਰਾ ਨੂੰ ਰਾਸ਼ਨ ਵੰਡਿਆ, ਉਥੇ ਵੱਖ-ਵੱਖ ਸਕੂਲਾਂ ਦੇ 225 ਵਿਦਿਆਰਥੀਆ ਨੂੰ ਬੂਟ ਅਤੇ ਜੁਰਾਬਾਂ ਵੰਡੀਆ। ਇਸੇ ਲੜੀ ਤਹਿਤ ਆਰ.ਕੇ.ਹਾਈ.ਸਕੂਲ ਜਗਰਾੳ ਦੇ ਪ੍ਰਾਈਮਰੀ ਦੇ ਸਾਰੇ ਵਿਦਿਆਰਥੀਆ ਵੀ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਸਾਧਨਾ ਸਥਲ ਪੁਜੇ ਅਤੇ ਬੂਟ ਅਤੇ ਜੁਰਾਬਾ ਹਾਸਿਲ ਕੀਤੀਆ।ਸਾਰੇ ਬਚਿੱਆ ਨੂੰ ਪ੍ਰਧਾਨ ਰਾਕੇਸ਼ ਜੈਨ, ਰਾਜੇਸ਼ ਜੈਨ, ਸ਼ਸ਼ੀਭੁਸ਼ਣ ਜੈਨ, ਮਹਾਵੀਰ ਜੈਨ , ਰਾਜਨ ਜੈਨ ਪ੍ਰਦੀਪ ਜੈਨ, ਮੋਹਿਤ ਜੈਨ, ਅਭਿਨੰਦਨ ਜੈਨ ਅਤੇ ਕੈਪਟਨ ਨਰੇਸ਼ ਵਰਮਾ ਨੇ ਅਪਣੇ ਹੱਥੀ ਛੋਲੇ ਕੁਚਲਿਆ ਦਾ ਭੰਡਾਰਾ ਖਿਲਾਇਆ। ਇਸ ਮੋਕੇ ਮਹਾਸਾਧਵੀ ਸ਼ੁਭ ਜੀ ਮਹਾਰਾਜ, ਮਹਾਸਾਧਵੀ ਸੁਨੀਤਾ ਜੀ ਮਹਾਰਾਜ,ਚੇਅਰਮੈਨ ਗੇਜਾ ਰਾਮ, ਪ੍ਰਧਾਨ ਕਾਂਤਾ ਰਾਣੀ ਸਿੰਗਲਾ, ਸੁਨੀਤਾ ਜੈਨ ,ਡਾਇਰੈਕਟਰ ਸ਼ਸ਼ੀ ਜੈਨ,ਪ੍ਰਿਸੀਂਪਲ ਸੁਪ੍ਰੀਆ ਖੁਰਾਣਾ , ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ(ਬ੍ਰਾਂਡ ਅੰਬੈਸਡਰ ਸਵੱਛ ਭਾਰਤ ਅਭਿਆਨ ਜਗਰਾੳ) ਅਤੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਮੋਹਨ ੳਸਵਾਲ ਲੁਧਿਆਣਾ ਦਾ ਪਰਿਵਾਰ ਹਾਜਰ ਸੀ।

