ਐਸ.ਏ.ਐਸ.ਨਗਰ, 13 ਫਰਵਰੀ (ਲਿਕੇਸ਼ ਸ਼ਰਮਾ) : ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਣ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ,ਪੰਜਾਬ ਵਲੋਂ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਹਨ। ਇਸੇ ਤਹਿਤ ਡਾ: ਇੰਦੂ ਬਾਲਾ ਨੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਾ ਅਹੁਦਾ ਸੰਭਾਲਿਆ।ਇਸ ਮੌਕੇ ਡਾ: ਇੰਦੂ ਬਾਲਾ ਨੇ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਖੇਡਾਂ ਦੇ ਖੇਤਰ ਵਿੱਚ ਬੇਹਤਰੀਨ ਬਣਾਉਣ ਵਿੱਚ ਕੋਈ ਕਸਰ ਨਹੀ ਛੱਡਣਗੇ।ਇਸ ਮੌਕੇ ਬਲਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਲ ਰਾਜੀਵ ਕੁਮਾਰ ਸੁਪਰਡੰਟ,ਜਸਵੀਰ ਸਿੰਘ,ਕਿਰਨ ਪ੍ਰਾਸ਼ਰ,ਗੁਰਚਰਨ ਸਿੰਘ, ਜਸਵਿੰਦਰ ਕੌਰ,ਗਗਨਦੀਪ ਕੌਰ,ਮਨਜੀਤ ਸਿੰਘ,ਜਸਵੀਰ ਕੌਰ, ਅਧਿਆਤਮ ਪ੍ਰਕਾਸ਼ ਤਿਊੜ,ਬਲਰਾਜ ਸਿੰਘ,ਸੁਖਵਿੰਦਰ ਸਿੰਘ,ਸਮਸ਼ੇਰ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ, ਕੁਲਜੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਪਵਨਪ੍ਰੀਤ ਕੌਰ, ਆਦਿ ਹਾਜ਼ਰ ਸਨ।