Home crime ਰਿਸ਼ਵਤਖੋਰੀ ਅਤੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦੀ ਜਾਣਕਾਰੀ ਦੇਣ...

ਰਿਸ਼ਵਤਖੋਰੀ ਅਤੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦੀ ਜਾਣਕਾਰੀ ਦੇਣ ਲਈ ਵੱਟਸਐਪ ਨੰਬਰ ਜਾਰੀ – ਚੇਅਰਮੈਨ ਪਨੂੰ

36
0


ਫਤਹਿਗੜ੍ਹ ਚੂੜੀਆਂ,(ਬੋਬੀ ਸਹਿਜਲ – ਧਰਮਿੰਦਰ): ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ ਤੇ ਹਲਕਾ ਇੰਚਾਰਜ ਫ਼ਤਿਹਗੜ੍ਹ ਚੂੜ੍ਹੀਆਂ ਵਲੋਂ ਪੰਜਾਬ ਨੂੰ ਰਿਸ਼ਵਤਖੋਰੀ ਅਤੇ ਨਸ਼ਾ ਮੁੱਕਤ ਬਣਾਉਣ ਦੇ ਇਰਾਦੇ ਨੂੰ ਕਾਮਯਾਬ ਕਰਨ ਲਈ ਇੱਕ ਨਵਾਂ ਵੱਟਸਐਪ ਨੰਬਰ 9872099633  ਜਨਤਕ ਪਲੇਟਫਾਰਮ ਤੇ ਜਾਰੀ ਕੀਤਾ ਗਿਆ ਹੈ।ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪ ਦੇ ਪਿੰਡ, ਸ਼ਹਿਰ, ਵਾਰਡ, ਕਸਬੇ ਅਤੇ ਮੁਹੱਲੇ ਵਿੱਚ ਅਗਰ ਕੋਈ ਵਿਅਕਤੀ ਰਿਸ਼ਵਤਖੋਰੀ ਅਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ,ਇਸ ਸਬੰਧੀ ਉਕਤ ਦਿੱਤੇ ਵੱਟਸਐਪ ਨੰਬਰ ਉੱਤੇ ਜਾਣਕਾਰੀ ਭੇਜੀ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ ਮੁੱਕਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਬਿਨਾ ਕਿਸੇ ਭੇਦ-ਭਾਵ ਅਤੇ ਆਪਸੀ ਰੰਜਿਸ ਦਾ ਲਾਭ ਨਾ ਚੁੱਕਣ।

LEAVE A REPLY

Please enter your comment!
Please enter your name here