ਜਗਰਾਉਂ, 31 ਜਗਰਾਉਂ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਵਿੱਦਿਆ ਮੰਦਿਰ ਨੂੰ ਇਕ ਵੱਖਰੀ ਦਿੱਖ ਦੇਣ ਲਈ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਨੇ ਸਕੂਲ ਦੇ ਸੰਰੱਖਿਅਕ ਬਲਰਾਜ ਕ੍ਰਿਸ਼ਨ ਗੁਪਤਾ ਐਨ ਆਰ ਆਈ (ਅਮਰੀਕਾ) ਨਾਲ ਮੀਟਿੰਗ ਦੌਰਾਨ ਸਕੂਲ ਦੀ ਤਰੱਕੀ ਬਾਰੇ ਵਿਚਾਰ ਸਾਂਝੇ ਕੀਤੇ ਤਾਂ ਸਕੂਲ ਦੇ ਸੰਰੱਖਿਅਕ ਬਲਰਾਜ ਕ੍ਰਿਸ਼ਨ ਗੁਪਤਾ ਜੀ ਨੇ ਚਾਰ ਲੱਖ ਦੀ ਰਕਮ ਵਿੱਤੀ ਸਹਾਇਤਾ ਵਜੋਂ ਭੇਂਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਸਹਾਇਤਾ ਕਰਦੇ ਰਹਿਣਗੇ। ਸਕੂਲ ਦੇ ਪ੍ਰਿੰਸੀਪਲ ਨੀਲੂ ਨਰੂਲਾ ਅਤੇ ਸਮੂਹ ਪ੍ਰਬੰਧ ਸਮਿਤੀ ਨੇ ਸਕੂਲ ਦੇ ਸੰਰੱਖਿਅਕ ਬਲਰਾਜ ਕ੍ਰਿਸ਼ਨ ਗੁਪਤਾ ਦੀ ਇਸ ਲਾਸਾਨੀ ਸਹਾਇਤਾ ਲਈ ਦਿਲੋਂ ਧੰਨਵਾਦ ਕੀਤਾ।
