ਜਗਰਾਓਂ, 26 ਸੰਤਬਰ ( ਰੋਹਿਤ ਗੋਇਲ )—ਨਗਰ ਕੌਂਸਲ ਜਗਰਾਉਂ ਵਲੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਡਾਕਟਰ ਰੁਪਿੰਦਰ ਪਾਲ ਸਿੰਘ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ (ਸੀ.ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛਤਾ ਲੀਗ 2.0 ਪ੍ਰੋਗਰਾਮ ਦੀ ਲੜੀ ਤਹਿਤ “ਸਵੱਛਤਾ ਹੀ ਸੇਵਾ ’’ ਪ੍ਰੋਗਰਾਮ ਤਹਿਤ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਐਮਆਰਐਫ ਕੰਪੋਸਟ ਯੂਨਿਟ ਤੇ ਲਿਜਾ ਕੇ ਵਿਦਿਆਰਥੀਆਂ ਨੂੰ ਗਿਲਾ ਸੁੱਕਾ ਕੂੜਾ ਇੱਕਠਾ ਕੀਤਾ ਜਾਂਦਾ ਹੈ, ਉਸ ਬਾਰੇ ਜਾਣਕਾਰੀ ਦਿਤੀ ਗਈ ਕਿ ਕਿਸ ਤਰਾਂ ਸ਼ਹਿਰ ਦੇ ਘਰਾ ਵਿੱਚੋ ਇਕੱਠੇ ਕੀਤੇ ਗਿੱਲੇ ਕੁੜੇ ਤੋਂ ਕਿਸ ਤਰਾਂ ਖਾਦ ਤਿਆਰ ਕੀਤੀ ਜਾਂਦੀ ਹੈ। ਤਿਆਰ ਖਾਦ ਬੱਚਿਆ ਨੂੰ ਦਿਖਾਈ ਗਈ ਅਤੇ ਜੋ ਸੁੱਕਾ ਕੂੜਾ ਇਕੱਠਾ ਕੀਤਾ ਜਾਂਦਾ ਹੈ। ਉਸਦੀ ਕਿਸ ਤਰਾਂ ਬੇਲਿੰਗ ਮਸ਼ੀਨ ਨਾਲ ਗੱਠ ਬਣਾਈ ਜਾਂਦੀ ਹੈ ਉਸ ਮੌਕੇ ਵਿਦਿਅਰਥੀਆ ਨੂੰ ਦੋ ਡਸਟਬਿਨ ਦਿਖਾ ਕੇ ਗਿਲੇ ਸੁੱਕੇ ਕੂੜੇ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਬੱਚੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਘਰ ਵਿੱਚ ਜਾ ਕੇ ਅਪਣੇ ਘਰ ਦੇ ਮੈਬਰਾਂ ਨਾਲ ਗੱਲ ਕਰਨ ਤਾ ਸੋਰਸ ਸੋਗਰੀਗੇਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੋਕੇ ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਮੈਡਮ ਨਵਜੀਤ ਕੌਰ, ਹਰੀਸ਼ ਕੁਮਾਰ ਕਲਰਕ ਤਾਰਕ ਕਲਰਕ, ਜਗਮੋਹਨ ਸਿੰਘ ਕਲਰਕ, ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਸੁਖਵਿੰਦਰ ਸਿੰਘ ਗੁਰਦੀਪ ਸਿੰਘ, ਸਰਬਜੀਤ ਕੌਰ ਅਤੇ ਹਰਦੀਪ ਸਿੰਘ ਢੋਲਣ, ਮੇਜਰ ਕੁਮਾਰ ਹਾਜਰ ਸਨ।