ਜਗਰਾਉਂ, 23 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)– ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਝਾਂਸੀ ਰਾਣੀ ਚੌਕ ਨੇੜੇ ਕਲਿਆਣੀ ਹਸਪਤਾਲ ਦੇ ਕੋਲ ਗਲੀ ‘ਚ ਘਰੇਲੂ ਝਗੜੇ ਕਾਰਨ ਪਤਨੀ ਨੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦਾ ਨਾਂ ਸੋਨੀ ਹੈ, ਜੋ ਕਮਲ ਚੌਕ ਨੇੜੇ ਫਰੂਟ ਦੀ ਰੇਹੜੀ ਲਗਾਉਂਦਾ ਸੀ। ਪਤਨੀ ਗੁਰਮੀਤ ਤੋਂ ਇਲਾਵਾ ਉਸ ਦੀ ਇਕ 12 ਸਾਲ ਦੀ ਬੇਟੀ ਹੈ ਜੋ ਦੋ-ਤਿੰਨ ਦਿਨਾਂ ਤੋਂ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਦੋਵੇਂ ਪਤੀ-ਪਤਨੀ ਘਰ ਵਿਚ ਇਕੱਲੇ ਸਨ। ਦੇਰ ਰਾਤ ਜਦੋਂ ਦੋਵਾਂ ਵਿਚਕਾਰ ਲੜਾਈ ਹੋਈ ਤਾਂਗੁਰਮੀਤ ਨੇ ਆਪਣੇ ਪਤੀ ਸੋਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਪੁਲੀਸ ਪਾਰਟੀ ਨਾਲ ਉਥੇ ਪੁੱਜੇ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਪ੍ਰਵੀਨ ਨੂੰ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਤਲ ਦੇ ਸਮੇਂ ਗੁਰਮੀਤ ਨਾਲ ਕੋਈ ਹੋਰ ਮੌਜੂਦ ਸੀ ਜਾਂ ਨਹੀਂ।