ਰਾਏਰੋਟ, 21 ਜੂਨ ( ਬੌਬੀ ਸਹਿਜਲ, ਧਰਮਿੰਦਰ )-ਲੁਟੇਰਿਆਂ ਨੇ ਮੋਟਰਸਾਇਕਿਲਤੇ ਜਾ ਰਹੇ ਰਾਹਗੀਰ ਨੂੰ ਘੇਰ ਕੇ ਕਿਰਪਾਨ ਦਿਖਾ ਕੇ ਲੁੱਟ ਲਿਆ ਅਤੇ ਫਰਾਰ ਹੋ ਗਏ। ਇਸ ਸੰਬਧੀ ਤਿੰਨ ਅਗਿਆਤ ਲੁਟੇਰਿਆਂ ਖਿ੍ਰਲਾਫ ਥਾਣਾ ਸਦਰ ਰਾਏਕੋਟ ਵਿਖੇ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸਦਰ ਰਾਏਕੋਟ ਤੋਂ ਏ.ਐਸ.ਆਈ ਮਨੋਹਰ ਲਾਲ ਨੇ ਦੱਸਿਆ ਕਿ ਰਾਜੇਸ਼ ਕੁਮਾਰ ਵਾਸੀ ਪ੍ਰੇਮਨਗਰ ਰਾਏਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਮੋਟਰਸਾਈਕਲ ’ਤੇ ਰਾਏਕੋਟ ਸਥਿਤ ਆਪਣੇ ਘਰ ਆ ਰਿਹਾ ਸੀ। ਜਦੋਂ ਮੈਂ ਪੁਲ ਸੂਆ ਬਾ ਹੱਦ ਰਾਏਕੋਟ ਪਹੁੰਚਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣੇ ਸਾਥੀ ਜਸਕਰਨ ਸਿੰਘ ਵਾਸੀ ਤਲਵੰਡੀ ਰਾਏ ਨੂੰ ਕਿਸੇ ਫੰਕਸ਼ਨ ਦਾ ਡਾਟਾ ਪਤਾ ਕਰਨ ਲਈ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਇਹ ਹਾਰਡ ਡਿਸਕ ਵਿੱਚ ਹੈ। ਮੈਂ ਹਾਰਡ ਡਿਸਕ ਇਕੱਠੀ ਕਰਨ ਲਈ ਤਲਵੰਡੀ ਰਾਏ ਵੱਲ ਵਾਪਸ ਮੁੜ ਪਿਆ ਅਤੇ ਜਸਕਰਨ ਸਿੰਘ ਨਾਲ ਫ਼ੋਨ ’ਤੇ ਗੱਲ ਕਰਦਾ ਦਾ ਰਿਹਾ ਸੀ। ਜਦੋਂ ਮੈਂ ਬੁਰਜ ਹਰੀ ਸਿੰਘ ਤੋਂ ਤਲਵੰਡੀ ਰਾਏ ਵਿਚਕਾਰ ਪਹੁੰਚਿਆ ਤਾਂ ਪਿੰਡ ਬੁਰਜ ਹਰੀ ਸਿੰਘ ਵਾਲੇ ਪਾਸੇ ਤੋਂ ਮੋਟਰਸਾਈਕਲ ਸਵਾਰ ਤਿੰਨ ਲੜਕੇ ਪਿੱਛੇ ਤੋਂ ਆਏ, ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਮੇਰੇ ਅੱਗੇ ਲਗਾ ਕੇ ਰੋਕ ਲਿਆ। ਇੱਕ ਲੜਕੇ ਨੇ ਆਪਣੇ ਹੱਥ ਵਿੱਚ ਕਿਰਪਾਨ ਫੜੀ ਹੋਈ ਸੀ ਅਤੇ ਮੈਨੂੰ ਕਿਰਪਾਨ ਨਾਲ ਮਾਰਨ ਦਾ ਡਰ ਦਿਖਾਇਆ ਅਤੇ ਦੂਜੇ ਨੇ ਮੇਰੀ ਜੇਬ ਵਿੱਚੋਂ ਮੇਰਾ ਮੋਬਾਈਲ ਫੋਨ ਕੱਢ ਲਿਆ। ਜਿਸ ਦਾ ਕਵਰ ਵੀ ਤਿੰਨ ਹਜ਼ਾਰ ਰੁਪਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਉਥੋਂ ਫਰਾਰ ਹੋ ਗਏ। ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਰਾਏਕੋਟ ਵਿਖੇ ਤਿੰਨ ਅਣਪਛਾਤੇ ਲੜਕਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।