*ਦਲਜੀਤ ਸਿੰਘ ਮਿਹਨਤੀ ਵਰਕਰ—ਸਰਪੰਚ ਅਮਰਜੀਤ ਸਿੰਘ
ਮੁੱਲਾਂਪੁਰ ਦਾਖਾ,7 ਅਪ੍ਰੈਲ(ਸਤਵਿੰਦਰ ਸਿੰਘ ਗਿੱਲ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਅਤੇ ਪ੍ਰਧਾਨ ਲੁਧਿਆਣਾ ਦਿਹਾਤੀ ਮੇਜਰ ਸਿੰਘ ਮੁੱਲਾਂਪੁਰ ਅਤੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਸਰਪੰਚ ਵਲੋ ਬੀਤੇ ਦਿਨੀਂ ਦਲਜੀਤ ਸਿੰਘ ਜਾਂਗਪੁਰ ਨੂੰ ਮੁੱਲਾਂਪੁਰ ਦਾਖਾ ਦੇ ਮੁੱਖ ਦਫਤਰ ਵਿੱਚ ਬਲਾਕ ਮੁੱਲਾਂਪੁਰ ਦਾਖਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਨੌਜਵਾਨ ਆਗੂ ਦੀ ਇਸ ਨਿਯੁਕਤੀ ਤੋ ਬਾਅਦ ਇਸਦੇ ਪਿੰਡ ਜਾਂਗਪੁਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋ ਸਰਪੰਚ ਅਮਰਜੀਤ ਸਿੰਘ ਦੀ ਅਗਵਾਈ ਚ ਇਸ ਨੌਜਵਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਰਪੰਚ ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਬਹੁਤ ਹੀ ਮਿਹਨਤੀ ਆਗੂ ਹੈ ,ਅਤੇ ਉਮੀਦ ਹੈ ਕਿ ਭਵਿੱਖ ਚ ਇਹ ਨੌਜਵਾਨ ਆਗੂ ਇਲਾਕੇ ਭਰ ਚ ਕਾਂਗਰਸ ਪਾਰਟੀ ਦੇ ਹੱਕ ਚ ਪ੍ਰਚਾਰ ਕਰੇਗਾ। ਸਰਪੰਚ ਨੇ ਦੱਸਿਆ ਕਿ ਦਲਜੀਤ ਸਿੰਘ ਬਹੁਤ ਹੀ ਸਾਓ ਸੁਭਾਅ ਦਾ ਨੌਜਵਾਨ ਹੈ ਜਿਸ ਦਾ ਸਮੁੱਚੇ ਪਿੰਡ ਚ ਹੀ ਨਹੀਂ ਬਲਕਿ ਇਲਕੇ ਭਰ ਚ ਬਹੁਤ ਵਧੀਆ ਅਸਰ ਰਸੂਖ ਹੈ ਅਤੇ ਇਸਦੀ ਨੌਜਵਾਨਾਂ ਚ ਕਾਫੀ ਪਕੜ ਹੈ। ਦਲਜੀਤ ਸਿੰਘ ਜਾਂਗਪੁਰ ਦੇ ਸਨਮਾਨ ਕਰਨ ਮੌਕੇ ਪਿੰਡ ਜਾਗਪੁਰ ਦੇ ਪੰਚ ਹਿੰਦਰਪਾਲ ਸਿੰਘ, ਯੂਥ ਆਗੂ ਹਰਮਿੰਦਰ ਸਿੰਘ ਜਾਂਗਪੁਰ,ਸੁਰਿੰਦਰ ਸਿੰਘ ਬਾਜਵਾ,ਸਤਨਾਮ ਸਿੰਘ ,ਪ੍ਰੀਤਮ ਸਿੰਘ,ਗੁਰਦੀਪ ਸਿੰਘ,ਮਨਜਿੰਦਰ ਸਿੰਘ,ਪਰਮਜੀਤ ਸਿੰਘ ਅਤੇ ਜਪਸੀਮਰਨ ਸਿੰਘ ਬਾਜਵਾ ਆਦਿ ਹਾਜ਼ਰ ਸਨ।