ਜਗਰਾਓਂ, 31 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਵੱਲੋਂ ਰੱਖੜੀ ਦਾ ਤਿਉਹਾਰ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ ਗਿਆ। ਜਿੱਥੇ ਇਹ ਤਿਉਹਾਰ ਭੈਣਾਂ ਵੱਲੋਂ ਵੀਰਾਂ ਲਈ ਰੱਖੜੀ ਬੰਨਣ ਤੱਕ ਸੀਮਿਤ ਹੈ। ਉੱਥੇ ਸਕੂਲੀ ਵਿਦਿਆਰਥੀਆਂ ਨੇ ਸਾਡੇ ਦੇਸ਼ ਦੇ ਰਖਵਾਲੇ ਫੌਜੀ ਵੀਰਾਂ ਲਈ ਰੱਖੜੀਆਂ ਬਣਾ ਕੇ ਕੁੱਝ ਦਿਨ ਪਹਿਲਾਂ ਹੀ ਉਹਨਾਂ ਨੂੰ ਭੇਜ ਦਿੱਤੀਆਂ ਤਾਂ ਜੋ ਬਾਰਡਰ ਤੇ ਖੜੇ ਵੀਰਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਜਾ ਸਕੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੋਰ ਨਾਜ਼ ਨੇ ਸਮੁੱਚੇ ਸਮਾਜ ਨੂੰ ਇਸ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਬੱਚਿਆਂ ਅੰਦਰ ਸਮਾਜਿਕ ਸਾਂਝ ਪਾਉਣਾ ਜ਼ਰੂਰੀ ਸਮਝਦੇ ਹਾਂ। ਦੇਸ਼ ਦੇ ਰਾਖੇ ਉਨ੍ਹਾਂ ਵੀਰਾਂ ਲਈ ਇਸ ਤਿਉਹਾਰ ਦੀ ਖ਼ਾਸ ਵਧਾਈ ਜਿੰਨਾ ਦੀ ਬਦੌਲਤ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਵਿਦਿਆਰਥੀਆਂ ਦੁਆਰਾ ਬਣਾਈਆਂ ਰੱਖੜੀਆਂ ਦੀ ਤਾਰੀਫ ਕਰਦੇ ਹੋਏ ਉਹਨਾਂ ਕਿਹਾ ਕੀ ਭਾਵੇਂ ਇਹ ਕੱਚੇ ਧਾਗੇ ਦਾ ਤਿਉਹਾਰ ਹੈ। ਪਰ ਭੈਣ ਤੇ ਭਰਾ ਦੇ ਪਿਆਰ ਨੂੰ ਚਿੱਤਰਦਾ ਹੋਇਆ ਰਿਸ਼ਤਿਆਂ ਦੀ ਅਹਿਮੀਅਤ ਦੱਸਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਸ ਤਿਉਹਾਰ ਦੀ ਵਧਾਈ ਸਾਂਝੀ ਕੀਤੀ