Home Protest ਕਣਕ ਨਾ ਮਿਲਣ ਕਾਰਨ ਕੀਤਾ ਪ੍ਰਦਰਸ਼ਨ

ਕਣਕ ਨਾ ਮਿਲਣ ਕਾਰਨ ਕੀਤਾ ਪ੍ਰਦਰਸ਼ਨ

46
0

   ਲੌਂਗੋਵਾਲ (ਰਾਜਨ ਜੈਨ-ਰੋਹਿਤ ਗੋਇਲ ) ਪੰਜਾਬ ਸਰਕਾਰ ਦੀ ਅਨਾਜ ਵੰਡ ਪ੍ਰਣਾਲੀ ਦੇ ਵਰਤਾਰੇ ਤੋਂ ਅੱਕੇ ਲੋਕਾਂ ਨੇ ਅੱਜ ਮਜ਼ਦੂਰ ਆਗੂ ਪਿ੍ਰਥੀ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਥਾਨਕ ਖੁਰਾਕ ਤੇ ਸਪਲਾਈ ਵਿਭਾਗ ਇੰਸਪੈਕਟਰ ਦੇ ਦਫ਼ਤਰ ਜਬਰਦਸਤ ਰੋਸ਼ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਫੂਡ ਸਪਲਾਈ ਵਿਭਾਗ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਜ਼ਦੂਰ ਆਗੂ ਪਿ੍ਰਥੀ ਸਿੰਘ ਲੌਂਗੋਵਾਲ ਨੇ ਕਿਹਾ ਕਸਬਾ ਲੌਂਗੋਵਾਲ ਵਿਖੇ ਲੱਗਭਗ 600 ਨੀਲਾ ਰਾਸ਼ਨ ਕਾਰਡ ਪਰਿਵਾਰਾਂ ਨੂੰ ਇਸ ਵਾਰ ਕਣਕ ਹੀ ਨਹੀ ਦਿੱਤੀ ਗਈ,ਜਿਸ ਕਾਰਨ ਲੌਂਗੋਵਾਲ ਦੇ ਗਰੀਬ ਪਰਿਵਾਰ ਬੇਹੱਦ ਦੁੱਖੀ ਹਨ। ਉਨ੍ਹਾਂ ਕਿਹਾ ਕਿ ਕਣਕ ਤੋਂ ਵਾਂਝੇ ਰਹੇ ਪਰਿਵਾਰਾਂ ਨੂੰ ਜਲਦੀ ਕਣਕ ਦਿੱਤੀ ਜਾਵੇ ਨਹੀ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ । ਇਸ ਸਬੰਧੀ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਰਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ 20% ਕੋਟਾ ਘੱਟ ਆਉਣ ਕਾਰਨ ਕੁੱਝ ਲੋਕਾਂ ਨੂੰ ਕਣਕ ਨਹੀ ਮਿਲ ਸਕੀ ਹੈ । ਇਸ ਮੌਕੇ ਕਰਮਜੀਤ ਸਿੰਘ, ਪਰਮਿੰਦਰ ਸਿੰਘ , ਗੁਰਪ੍ਰਰੀਤ ਸਿੰਘ, ਹਰਨੇਕ ਸਿੰਘ, ਭੀਮ ਸਿੰਘ, ਕ੍ਰਿਸ਼ਨ ਸਿੰਘ, ਮੇਵਾ ਸਿੰਘ ਤੇ ਵੱਡੀ ਗਿਣਤੀ ਵਿੱਚ ਅੌਰਤਾਂ ਮੌਜੂਦ ਸਨ । ਇਸ ਬਾਰੇ ਫੋਨ ‘ਤੇ ਗੱਲਬਾਤ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਹਲਕਾ ਸੁਨਾਮ ਇੰਚਾਰਜ ਬਾਬੂ ਰਾਜਿੰਦਰ ਦੀਪਾ ਨੇ ਕਿਹਾ ਕਿਹਾ ਪੰਜਾਬ ਦੀ ਆਪ ਸਰਕਾਰ ਹਰ ਮੁਹਾਜ਼ ਤੇ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਇਸ ਗੌਰਮਿੰਟ ਨੇ ਗਰੀਬ ਲੋਕਾਂ ਦੇ ਨਵੇਂ ਰਾਸ਼ਨ ਕਾਰਡ ਤਾਂ ਕੀ ਬਣਾਉਣੇ ਸਨ, ਸਗੋਂ ਪਹਿਲਾਂ ਤੋਂ ਬਣੇ ਕਾਰਡਾ ਤੇ ਵੀ ਕੱਟ ਲਗਾਏ ਜਾ ਰਹੇ ਹਨ, ਗਰੀਬ ਲੋਕ ਸਵੇਰ ਤੋਂ ਹੀ ਆਪਣੀ ਕਣਕ ਲੈਣ ਲਈ ਲਾਇਨਾਂ ਵਿੱਚ ਖੜ੍ਹਦੇ ਹਨ ਪਰ ਫਿਰ ਵੀ ਉਨਾਂ੍ਹ ਨੂੰ ਰਾਸ਼ਨ ਨਹੀ ਮਿਲ ਰਿਹਾ ਅਤੇ ਲੋਕਾਂ ਨੂੰ ਪੇ੍ਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਅਕਾਲੀ ਦਲ ਵੱਲੋਂ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਸਰਕਾਰ ਦੀ ਇਸ ਧੱਕੇਸਾਹੀ ਖਿਲਾਫ਼ ਰਾਸ਼ਨ ਕਾਰਡ ਧਾਰਕਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਡੱਟਕੇ ਸਾਥ ਵੀ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here