Home crime ਖੁਦ ਦੀ ਰਿਵਾਲਵਰ ਨਾਲ ਹੀ ਜਗਰਾਓਂ ਦੇ ਵਪਾਰੀ ਦੇ ਗਿੱਟੇ ’ਚ ਲੱਗੀ...

ਖੁਦ ਦੀ ਰਿਵਾਲਵਰ ਨਾਲ ਹੀ ਜਗਰਾਓਂ ਦੇ ਵਪਾਰੀ ਦੇ ਗਿੱਟੇ ’ਚ ਲੱਗੀ ਗੋਲੀ

83
0


ਇਸੇ ਵਪਾਰੀ ਨੂੰ ਪਹਿਲਾਂ ਗੈਂਗਸਟਰ ਅਰਸ਼ ਡਾਲਾ ਵਲੋਂ ਮਿਲੀ ਸੀ ਧਮਕੀ
ਜਗਰਾਓਂ , 16 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਦੇ ਕਰਿਆਨਾ ਵਪਾਰੀ ਦੇ ਗਿੱਟੇ ਵਿਚ ਉਸਦੀ ਖੁਦ ਦੀ ਹੀ ਲਾਇਸੈਂਸੀ ਰਿਵਾਲਵਰ ਡਿੱਗ ਕੇ ਚੱਲਣ ਨਾਲ ਗੋਲੀ ਲੱਗ ਗਈ। ਅਚਾਨਕ ਗੋਲੀ ਦੀ ਆਵਾਜ ਅਤੇ ਉਸਦੀ ਲੱਤ ਵਿਚੋਂ ਖੂਨ ਵਗਣ ਨਾਲ ਇਕ ਦਮ ਹਫੜਾ ਦਫੜੀ ਮੱਚ ਗਈ ਕਿਉਂਕਿ ਇਸੇ ਵਪਾਰੀ ਨੂੰ ਕੁਝ ਸਮਾਂ ਪਹਿਲਾਂ ਗੈੰਗਸਟਰ ਅਰਸ਼ ਡਾਲਾ ਦੇ ਨਾਮ ਤੇ ਫਿਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਦੀ ਰਕਮ ਨਾ ਦੇਣ ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਦਿਤੀ ਗਈ ਸੀ। ਜਿਸ ਉਪਰੰਤ ਇਸ ਵਪਾਰੀ ਨੂੰ ਪੁਲਿਸ ਵਲੋਂ ਅਸਲਾ ਲਾਇਸੈਂਸ ਜਾਰੀ ੀਕਤਾ ਗਿਆ ਸੀ ਅਤੇ ਇਕ ਸਰਕਾਰੀ ਗੰਨਮੈਨ ਦਿਤਾ ਹੋਇਆ ਸੀ। ਜ਼ਖਮੀ ਹਾਲਤ ਵਿਚ ਵਪਾਰੀ ਮਨੋਜ ਕੁਮਾਰ ਨੂੰ ਕਲਿਆਣੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ਤੇ ਥਾਣਾ ਸਿਟੀ ਤੋਂ ਐਸਆਈ ਰਾਜਧੀਮ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਵਪਾਰੀ ਦੇ ਬਿਆਨ ਕਲਮਬੰਦ ਕੀਤੇ। ਐਸਆਈ ਰਾਜਧੀਮ ਨੇ ਦੱਸਿਆ ਕਿ ਕਰਿਆਨਾ ਵਪਾਰੀ ਮਨੋਜ ਕੁਮਾਰ ਜਿਸਦੀ ਜਗਰਾਓਂ ਦੀ ਨਹਿਰੂ ਮਾਰਕੀਟ ਵਿੱਚ ਸੰਤ ਰਾਮ ਵਿਜੇ ਕੁਮਾਰ ਨਾਮ ਤੇ ਕਰਿਆਨੇ ਦੀ ਥੋਕ ਦੀ ਦੁਕਾਨ ਹੈ, ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਉਹ ਰੋਜਾਨਾਂ ਵਾਂਗ ਘਰ ਤੋਂ ਤਿਆਰ ਹੋ ਕੇ ਦੁਕਾਨ ਤੇ ਜਾ ਰਿਹਾ ਸੀ। ਰਸਤੇ ਵਿਚ ਅਚਾਨਕ ਉਸਦਾ ਲਾਇਸੈਂਸੀ ਪਿਸਤੌਲ ਹੇਠਾਂ ਡਿੱਗ ਗਿਆ ਅਤੇ ਉਸ ਵਿਚੋਂ ਗੋਲੀ ਚੱਲ ਗਈ। ਜੋ ਕਿ ਉਸਦੇ ਗਿੱਟੇ ਵਿਚ ਲੱਗ ਗਈ। ਜਿਸਨੂੰ ਡਾਕਟਰ ਦੀਪਕ ਕਲਿਆਣੀ ਵਲੋਂ ਕੱਢ ਦਿਤਾ ਗਿਆ। ਡਾ ਦੀਪਕ ਨੇ ਦੱਸਿਆ ਕਿ ਮਨੋਜ ਕੁਮਾਰ ਦੇ ਗਿੱਟੇ ਵਿਚ ਲੱਗੀ ਗੋਲੀ ਕੱਢ ਦਿਤੀ ਗਈ ਹੈ ਉਸਨੂੰ ਅੱਜ ਹੀ ਛੁੱਟੀ ਦੇ ਦਿਤੀ ਜਾਵੇਗੀ। ਐਸਆਈ ਰਾਜ ਧੀਮ ਨੇ ਕਿਹਾ ਕਿ ਵਪਾਰੀ ਮਨੋਜ ਕੁਮਾਰ ਨੇ ਉਸਦੇ ਗੋਲੀ ਖੁਦ ਉਸਦੀ ਰਿਵਾਲਵਰ ਡਿੱਗਣ ਨਾਲ ਲੱਗੀ ਹੋਣ ਦੀ ਗੱਲ ਕਹਿ ਕੇ ਕਿਸੇ ਵੀ ਤ੍ਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿਤਾ। ਜ਼ਿਕਰਯੋਗ ਹੈ ਕਿ ਗੈਂਗਸਟਰ ਅਰਸ਼ ਡਾਲਾ ਨੂੰ ਕੁਝ ਹੀ ਮਹੀਨੇ ਪਹਿਲਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ। ਮਨੋਜ ਕੁਮਾਰ ਤੋਂ ਫਿਰੋਤੀ ਮੰਗਣ ਸੰਬੰਧੀ ਦਰਜ ਮੁਕਦਮੇ ਵਿਚ ਉਸਨੂੰ ਬਕਾਇਦਾ ਤੌਰ ਤੇ ਨਾਮਜ਼ਦ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here