ਜਗਰਾਓਂ, 16 ਸਤੰਬਰ ( ਅਸ਼ਵਨੀ )- ਅੱਡਾ ਰਾਏਕੋਟ ਨਜਦੀਕ ਮੁਸਲਿਮ ਭਾਈਚਾਰੇ ਦੀ ਬਹੁਤ ਪੁਰਾਣੀ ਮਸਜਿਦ ਦੇ ਨਵ ਨਿਰਮਾਣ ਦਾ ਸ਼ੁਭਆਰੰਭ ਸ਼ਨੀਵਾਰ ਨੂੰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਮੁਸਲਿਮ ਭਾਈਚਾਰੇ ਵਲੋਂ ਕੀਤਾ ਗਿਆ। ਇਸ ਮੌਕੇ ਮਸਜਿਦ ਨਿਰਮਾਣ ਦਾ ਨੀਂਹ ਪੱਥਰ ਰੱਖਣ ਸਮੇਂ ਇਸ ਮੌਕੇ ਬਾਬਾ ਕੁਲਵੰਤ ਸਿੰਘ ਮੈਹਦੀਆਣਾ ਸਾਹਿਬ, ਸੰਤ ਬਾਬਾ ਲਖਵੀਰ ਸਿੰਘ ਬੜੈਚ, ਮੁਹੰਮਦ ਖਲੀਫਾ ਜੀ ਚੇਅਰਮੈਨ ਹੱੱਜ ਕਮੇਟੀ ਪੰਜਾਬ, ਸ਼ਾਹੀ ਇਮਾਮ ਮੁਹੰਮਦ ਅਸਮਾਨ ਲੁਧਿਆਣਾ, ਡਾਕਟਰ ਤਾਜ਼ ਮੁਹੰਮਦ, ਮੁਹੰਮਦ ਅਸ਼ਰਫ ਪੱਪੀ ਪ੍ਰਧਾਨ, ਇਮਰਾਨ ਖਾਨ ਪ੍ਰਧਾਨ, ਸਾਬਕਾ ਵਿਧਾਇਕ ਜਗਤਾਰ ਜੱਗਾ, ਜਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਹਰਦੀਪ ਜੱਸੀ ਚੇਅਰਮੈਨ ਓਬੀਸੀ ਪੰਜਾਬ, ਵਿਕਰਮ ਜੱਸੀ ਕੌਂਸਲਰ, ਹਰਜਿੰਦਰ ਸਿੰਘ , ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਕੰਵਰਪਾਲ ਸਿੰਘ , ਪਰਮਜੀਤ ਸਿੰਘ ਮੋਹੀ, ਸੁਖਦੀਪ ਸਿੰਘ ਸੋਹੀ, ਗੁਰਪ੍ਰੀਤ ਸਿੰਘ ਬਾਬਾ, ਸਤਨਾਮ ਸਿੰਘ ਸਮੇਤ ਹੋਰ ਮੌਜੂਦ ਸਨ। ਜਿਕਰਯੋਗ ਹੈ ਕਿ ਅੱਡਾ ਰਾਏਕੋਟ ਨਜ਼ਦੀਕ ਮਸਜਿਦ ਬਿਰਧ ਅਵਸਥਾ ਵਿੱਚ ਸੀ। ਜਿਸਤੇ ਇਲਾਕੇ ਦੇ ਮੁਸਲਿਮ ਭਾਈਚਾਰੇ ਵਲੋਂ ਇਸ ਮਸਜਿਦ ਦਾ ਨਵ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਇਸ ਮਸਜਿਦ ਦਾ ਨਵ ਨਿਰਮਾਣ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ। ਜਿਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪਹੁੰਚੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।