Home crime ਗੁਰੂ-ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾਰ 

ਗੁਰੂ-ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾਰ 

82
0

 ਅਧਿਆਪਕ ਨੇ ਨਾਬਾਲਿਗ ਲੜਕੀ ਨਾਲ ਕੀਤੀ ਛੇੜਛਾੜ, ਮੁਕਦਮਾ ਦਰਜ, 

 ਜਗਰਾਓਂ , 9 ਅਪ੍ਰੈਲ ( ਹਰਵਿੰਦਰ ਸਿੰਘ ਸੱਗੂ, ਰਿਤੇਸ਼ ਭੱਟ)-ਅਧਿਆਪਕ ਅਤੇ ਚੇਲੇ ਦੇ ਰਿਸ਼ਤੇ ਨੂੰ ਹਮੇਸ਼ਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਪਵਿੱਤਰ ਰਿਸ਼ਤੇ ਨੂੰ ਉਸ ਸਮੇਂ ਢਾਹ ਲੱਗੀ  ਜਦੋਂ ਆਪਣੇ ਹੀ ਸਕੂਲ ਵਿੱਚ ਦਸਵੀਂ ਵਿੱਚ ਪੜ੍ਹਦੀ ਨਾਬਾਲਗ਼ 14 ਸਾਲ ਦੀ ਵਿਦਿਆਰਥਣ ਨਾਲ ਛੇੜਛਾੜ ਕੀਤੀ ਅਤੇ ਉਸਨੂੰ ਆਪਣਾ  ਮੋਬਾਈਲ ਨੰਬਰ ਲਿਖ ਕੇ ਦੇ ਦਿੱਤਾ।  ਪੀੜਤ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਕੀਤੀ ਗਈ।  ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲੀਸ ਨੂੰ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੜਤਾਲ ਕਰਕੇ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ।  ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਰਾਏਕੋਟ ਅਧੀਨ ਪੈਂਦੇ  ਇਕ ਪਿੰਡ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਹ ਥਾਣਾ ਸਦਰ ਰਾਏਕੋਟ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹੈ।  ਉਸ ਦੇ ਪਹਿਲੇ ਟਰਮ ਦੇ ਪੇਪਰ ਚੱਲ ਰਹੇ ਸਨ।  ਉਸ ਦਾ ਅਧਿਆਪਕ ਗੁਰਜੀਤ ਸਿੰਘ ਉਸ ਨਾਲ ਛੇੜਛਾੜ ਕਰਦਾ ਸੀ ਅਤੇ ਉਸ ਨੇ ਗਲਤ ਇਰਾਦੇ ਨਾਲ ਪ੍ਰਸ਼ਨ ਪੱਤਰ ’ਤੇ ਆਪਣਾ ਮੋਬਾਈਲ ਨੰਬਰ ਅਤੇ ਕਾਲ ਮੀ ਲਿਖ ਕੇ ਮੇਨੂੰ ਫੜਾ ਦਿੱਤਾ।  ਜਿਸ ਦੀ ਸ਼ਿਕਾਇਤ ਉਸ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਕੀਤੀ, ਜਿਸ ਦੀ ਜਾਂਚ ਜ਼ਿਲ੍ਹਾ ਲੁਧਿਆਣਾ ਦੇਹਟੀ ਨੂੰ ਸੌਂਪੀ ਗਈ।  ਐਸਐਸਪੀ ਕੇਤਨ ਪਾਟਿਲ ਬਲੀਰਾਮ ਦੇ ਹੁਕਮਾਂ ’ਤੇ ਇਸ ਸ਼ਿਕਾਇਤ ਦੀ ਜਾਂਚ ਐਸਪੀ ਕ੍ਰਾਈਮ ਚਾਈਲਡ ਐਂਡ ਵੂਮੈਨ ਵੱਲੋਂ ਕੀਤੀ ਗਈ।  ਤਫਤੀਸ਼ ਦੌਰਾਨ ਸ਼ਿਕਾਇਤਕਰਤਾ ਨੇ ਅਧਿਆਪਕ ਦੀ ਆਵਾਜ਼ ਰਿਕਾਰਡਿੰਗ ਸਮੇਤ ਹੋਰ ਸਬੂਤ ਪੇਸ਼ ਕੀਤੇ ਅਤੇ ਅਧਿਆਪਕ ਨੇ ਜਾਂਚ ਦੌਰਾਨ ਇਹ ਵੀ ਮੰਨਿਆ ਕਿ ਉਸ ਨੇ ਪ੍ਰਸ਼ਨ ਪੱਤਰ ‘ਤੇ ਮੋਬਾਈਲ ਨੰਬਰ ਲਿਖ ਕੇ ਵਿਦਿਆਰਥਣ ਨੂੰ ਦਿੱਤਾ ਸੀ।  ਇਸ ਸ਼ਿਕਾਇਤ ਦੀ ਜਾਂਚ ਦੌਰਾਨ ਪੀੜਤ ਪਰਿਵਾਰ ਪੇਸ਼ ਕੀਤੀ ਗਈ ਪੈਨ ਡਰਾਈਵ ਨੂੰ ਸੁਣਨ ਤੋਂ ਬਾਅਦ ਸੁਪਰਡੈਂਟ ਕਰਮਜੀਤ ਸਿੰਘ, ਸਹਾਇਕ ਸੁਪਰਡੈਂਟ ਚਰਨਜੀਤ ਕੌਰ, ਨਿਗਰਾਨ ਅਫਸਰ ਵਿਨੀਤਾ ਅਤੇ ਗੁਰਸ਼ਰਨਜੀਤ ਕੌਰ ਨੇ ਵੀ ਆਪਣੇ ਬਿਆਨਾਂ ਵਿੱਚ ਪੁਸ਼ਟੀ ਕੀਤੀ ਹੈ ਕਿ ਗੁਰਜੀਤ ਸਿੰਘ ਨੇ ਲੜਕੀ ਨੂੰ ਪ੍ਸ਼ਨ ਪੱਤਰ ਤੇ  ਮੋਬਾਈਲ ਨੰਬਰ ਲਿਖ ਕੇ ਅਤੇ ਮੈਨੂੰ ਕਾਲ ਕਰੋ ਲਿਖਿਆ।  ਜਾਂਚ ਤੋਂ ਬਾਅਦ ਅਧਿਆਪਕ ਗੁਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here