ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਵਫਦ ਨੇ ਐਸ ਐਸ ਪੀ ਮੋਗਾ ਨਾਲ ਕੀਤੀ ਮੀਟਿੰਗ।
ਮੋਗਾ 9 ਅਪ੍ਰੈਲ ( ਕੁਲਵਿੰਦਰ ਸਿੰਘ ) : ਸਮਾਜ ਵਿੱਚ ਨਸ਼ਿਆਂ ਦੀ ਰੋਕਥਾਮ ਕਰਨ, ਸਾਂਝ ਕੇਂਦਰਾਂ ਰਾਹੀਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਲੋਕਾਂ ਵਿੱਚ ਪ੍ਰਚਾਰ ਕਰਨ, ਉਹਨਾਂ ਸਕੀਮਾਂ ਦਾ ਲਾਭ ਸਹੀ ਤੇ ਲੋੜਵੰਦ ਲੋਕਾਂ ਤੱਕ ਪਹੁੰਚਦਾ ਕਰਨ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਐਨ ਜੀ ਓ ਸੰਸਥਾਵਾਂ ਦਾ ਸਹਿਯੋਗ ਜਿਲ੍ਹਾ ਪੁਲਿਸ ਪ੍ਰਸ਼ਾਸਨ ਲਈ ਲਈ ਬਹੁਤ ਜਰੂਰੀ ਹੈ। ਇਸ ਲਈ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਲੋੜਵੰਦ ਲੋਕਾਂ ਤੱਕ ਪਹੁੰਚ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਚੱਲੀਏ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਮੋਗਾ ਦੇ ਐਸ ਐਸ ਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਜ ਆਪਣੇ ਦਫਤਰ ਵਿੱਚ ਜਿਲ੍ਹਾ ਐਨ.ਜੀ.ਓ. ਕੋਅਰਡੀਨੇਸ਼ਨ ਕਮੇਟੀ ਦੇ ਵਫਦ ਨਾਲ ਮੀਟਿੰਗ ਦੌਰਾਨ ਕੀਤਾ । ਜਿਕਰਯੋਗ ਹੈ ਕਿ ਮੋਗਾ ਜਿਲ੍ਹੇ ਦੀਆਂ 65 ਦੇ ਕਰੀਬ ਪੇਂਡੂ ਅਤੇ ਸਹਿਰੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਠਿਤ ਕੀਤੀ ਗਈ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦਾ 31 ਮੈਂਬਰੀ ਵਫਦ ਜਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਦੀ ਅਗਵਾਈ ਵਿੱਚ ਅੱਜ ਐਸ ਐਸ ਪੀ ਮੋਗਾ ਨੂੰ ਮਿਲਣ ਲਈ ਉਹਨਾਂ ਦੇ ਦਫਤਰ ਗਿਆ ਸੀ । ਵਫਦ ਨੇ ਉਹਨਾਂ ਨੂੰ ਮੋਗਾ ਜਿਲ੍ਹੇ ਵਿੱਚ ਬਤੌਰ ਐਸ ਐਸ ਪੀ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਇਹ ਮੰਗ ਕੀਤੀ ਕਿ ਆਮ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪ੍ਰਚਾਰ ਕਰਨ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਅਤੇ ਆਮ ਲੋਕਾਂ ਅਤੇ ਪੁਲਿਸ ਵਿਚਕਾਰ ਸਾਂਝ ਪੈਦਾ ਕਰਨ ਲਈ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਿੱਚ ਸ਼ਾਮਲ ਸਮਾਜ ਸੇਵੀ ਸੰਸਥਾਵਾਂ ਦੀ ਐਸ ਐਸ ਪੀ ਮੋਗਾ ਦੀ ਪ੍ਰਧਾਨਗੀ ਹੇਠ ਪੁਲਿਸ ਦੇ ਸਾਰੇ ਵਿੰਗਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾਵੇ, ਜਿਸ ਵਿੱਚ ਉਹ ਆਪਣੇ ਵਿੰਗਾਂ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਐਨ ਜੀ ਓ ਸੰਸਥਾਵਾਂ ਨੂੰ ਦੇਣ ਤਾਂ ਜੋ ਉਹ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਸਕਣ । ਇਸ ਤੇ ਐਸ ਐਸ ਪੀ ਸਾਹਿਬ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਅਤਿਅੰਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਸਹਿਯੋਗ ਲਈ ਐਨ.ਜੀ.ਓ. ਸੰਸਥਾਵਾਂ ਨੇ ਖੁਦ ਸਾਡੇ ਨਾਲ ਪਹੁੰਚ ਕੀਤੀ ਹੈ। ਉਹਨਾਂ ਵਫਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਨਾਲ ਜਾਣ ਪਹਿਚਾਣ ਕੀਤੀ। ਉਹਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਕੋਅਰਡੀਨੇਸ਼ਨ ਕਮੇਟੀ ਦੀ ਸਾਰੇ ਵਿੰਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਗੁਰਸੇਵਕ ਸੰਨਿਆਸੀ ਨੇ ਐਸ ਐਸ ਪੀ ਸਾਹਿਬ ਦਾ ਧੰਨਵਾਦ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਆਪਸੀ ਤਾਲਮੇਲ ਨਾਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ । ਇਸ ਵਫਦ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਚੀਫ ਪੈਟਰਨ ਦਵਿੰਦਰਪਾਲ ਸਿੰਘ ਰਿੰਪੀ, ਪੈਟਰਨ ਹਰਜਿੰਦਰ ਸਿੰਘ ਚੁਗਾਵਾਂ, ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ ਅਤੇ ਨਰਿੰਦਰਪਾਲ ਸਹਾਰਨ, ਕੈਸ਼ੀਅਰ ਕਿ੍ਸ਼ਨ ਸੂਦ, ਇਸਤਰੀ ਵਿੰਗ ਕੋਅਰਡੀਨੇਟਰ ਪ੍ਰੋਮਿਲਾ ਕੁਮਾਰੀ, ਪ੍ਰੋਜੈਕਟ ਇੰਚਾਰਜ ਗੁਰਪ੍ਰੀਤ ਸਚਦੇਵਾ, ਸ਼ੋਸ਼ਲ ਮੀਡੀਆ ਇੰ: ਪਰਮਜੋਤ ਖਾਲਸਾ ਅਤੇ ਕੁਲਦੀਪ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਬੇਅੰਤ ਕੌਰ ਗਿੱਲ, ਵੀ.ਪੀ. ਸੇਠੀ, ਗੋਕਲ ਚੰਦ, ਮਾਲਵਿੰਦਰ ਸਿੰਘ, ਡਾ. ਸਰਬਜੀਤ ਕੌਰ ਬਰਾੜ, ਪਿ੍ਤਪਾਲ ਸਿੰਘ ਲੱਕੀ, ਜਸਪ੍ਰੀਤ ਕੌਰ ਢਿੱਲੋਂ, ਗੁਰਪ੍ਰੀਤ ਕੌਰ, ਗਿਆਨ ਸਿੰਘ ਖੀਵਾ, ਜਸਪ੍ਰੀਤ ਕੋਰ ਅਤੇ ਕੁਲਵਿੰਦਰ ਸਿੰਘ ਸੋਨੂੰ ਆਦਿ ਸ਼ਾਮਲ ਸਨ ।