ਜਗਰਾਉਂ, 23 ਮਈ ( ਜਗਰੂਪ ਸੋਹੀ, ਅਸ਼ਵਨੀ )-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ਤੇ ਅੱਜ ਪਿੰਡ ਭਮਾਲ ਵਿਖੇ ਪਰਧਾਨ ਮੰਤਰੀ ਮੋਦੀ ਦੀ ਅਰਥੀ ਫੂਕ ਕੇ ਭਾਜਪਾ ਹਰਾਓ , ਕਾਰਪੋਰੇਟ ਭਜਾਓ , ਦੇਸ਼ ਬਚਾਓ ਦੇ ਨਾਰੇ ਬੁਲੰਦ ਕੀਤੇ ਗਏ। ਮੋਦੀ ਦੀ ਪੰਜਾਬ ਫੇਰੀ ਮੋਕੇ ਜਿੱਥੇ ਕਿਸਾਨ ਜਥੇਬੰਦੀਆਂ ਮੋਦੀ ਦੀ ਪਟਿਆਲ਼ਾ ਫੇਰੀ ਦਾ ਕਾਲੇ ਝੰਡਿਆਂ ਨਲ ਵਿਰੋਧ ਕਰ ਰਹੀਆਂ ਹਨ ਉੱਥੇ ਪੰਜਾਬ ਭਰ ਦੇ ਪਿੰਡਾਂ ਚ ਅੱਜ ਅਰਥੀ ਫੂਕ ਮੁਜ਼ਾਹਰੇ ਕਰਕੇ ਮੋਦੀ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ।ਇਸ ਸਮੇਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਹਰਜਿੰਦ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਜਸਵਿੰਦਰ ਸਿੰਘ ਭਮਾਲ ਨੇ ਕਿਹਾ ਕਿ ਮੋਦੀ ਦੇਸ਼ ਦੇ ਕਿਸਾਨਾਂ ਦਾ ਦੋਖੀ ਤੇ ਕਾਤਲ ਹੈ , ਦੇਸ਼ ਨੂੰ ਦੋਹੇ ਹੱਥੀਂ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਭਾਜਪਾ ਦੀ ਪੰਜਾਬ ਚ ਕੋਈ ਥਾਂ ਨਹੀ ਹੈ । ਪਹਿਲਾਂ ਪੰਦਰਾਂ ਲੱਖ ਦੇ ਲਾਰੇ , ਦੋ ਕਰੋੜ ਨੌਕਰੀਆਂ ਦੇ ਨਾਰੇ ਤੇ ਹੁਣ ਗਰੰਟੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੇ ਮੋਦੀ ਦੇ ਦਿਨ ਪੁੱਗ ਚੁੱਕੇ ਹਨ। ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਤੋ ਮੁੱਖ ਮੋੜ ਕੇ ਦੇਸ਼ ਨੂੰ ਫਿਰਕੂ ਧਰੂਵੀਕਰਨ ਦੀ ਖੱਡ ਚ ਸੁੱਟਣ ਵਾਲੇ ਮੋਦੀ ਦੀ ਭਾਜਪਾ ਮੁਲਕ ਨੂੰ ਤਾਨਾਸ਼ਾਹੀ ਵੱਲ ਧੱਕ ਰਹੀ ਹੈ। ਇਸ ਸਮੇਂ ਕਰਮ ਸਿੰਘ ਭਮਾਲ, ਰੁਪਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ।