ਅੰਮ੍ਰਿਤਸਰ ,9 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਅੰਮ੍ਰਿਤਸਰ ਪੁਲਿਸ ਵੱਲੋਂ ਗਲਤ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਵਲੋਂ ਹਥਿਆਰਾਂ ਦੀ ਵੱਡੀ ਖੇਪ ਸਮੇਤ 16 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਐਸ.ਐਸ.ਓ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਬਾਬਾ ਬਕਾਲਾ ਸਾਹਿਬ ਵਿੱਚ ਡਿਊਟੀ ਉਤੇ ਤਾਇਨਾਤ ਸਨ।ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਕਲਾਨੌਰੀ ਢਾਬੇ ਜੀ.ਟੀ ਰੋਡ ਬਿਆਸ ਉਤੇ ਬੈਠੇ ਹੋਏ ਹਨ ਜਿਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਹੈ। ਇਹ ਆਦਮੀ ਨਾਜਾਇਜ਼ ਕਲੋਨੀਆ ਦੇ ਕਬਜ਼ੇ ਦਿਵਾਉਂਦੇ ਹਨ ਤੇ ਇਨ੍ਹਾਂ ਦੇ ਸਬੰਧ ਗੈਂਗਸਟਰਾਂ ਨਾਲ ਹੋਣ ਦਾ ਵੀ ਸ਼ੱਕ ਹੈ।ਪੁਲਿਸ ਨੇ ਤੁਰੰਤ ਛਾਪੇਮਾਰੀ ਕਰ ਕੇ ਮੁਲਜ਼ਮ ਬਲਵਿੰਦਰ ਕੋਲੋਂ 12 ਬੋਰ ਪੰਪ ਐਕਸ਼ਨ ਰਾਇਫਲ ਤੇ 32 ਬੋਰ ਦਾ ਪਿਸਟਲ ਸਮੇਤ ਤਿੰਨ ਮੈਗਜ਼ੀਨ, ਮੈਗਜ਼ੀਨਾਂ ਵਿੱਚੋਂ 32 ਬੋਰ ਦੇ 15 ਰੌਂਦ ਅਤੇ ਪੰਪ ਐਕਸ਼ਨ ਵਿੱਚੋਂ ਤਿੰਨ ਕਾਰਤੂਸ ਬਰਾਮਦ ਹੋਏ। ਪ੍ਰਭਜੀਤ ਸਿੰਘ ਕੋਲੋਂ 32 ਬੋਰ ਪਿਸਟਲ ਇੱਕ ਮੈਗਜ਼ੀਨ ਸਮੇਤ 05 ਰੌਂਦ ਤੇ 315 ਬੋਰ ਰਾਈਫਲ ਇੱਕ ਮੈਗਜ਼ੀਨ ਸਮੇਤ 15 ਰੌਂਦ, ਜਰਮਨਜੀਤ ਸਿੰਘ 32 ਬੋਰ ਪਿਸਟਲ 01 ਮੈਗਜ਼ੀਨ ਸਮੇਤ 05 ਰੌਂਦ ਬਰਾਮਦ ਹੋਏ। ਗੁਰਦੀਪ ਸਿੰਘ ਕੋਲੋਂ ਪਿਸਟਲ 32 ਬੋਰ, 01 ਮੈਗਜ਼ੀਨ ਸਮੇਤ 05 ਰੌਂਦ ਤੇ ਰਾਈਫਲ 315 ਬੋਰ, 01 ਮੈਗਜ਼ੀਨ ਸਮੇਤ 05 ਰੌਂਦ ਬਰਾਮਦ ਹੋਏ। ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਕੋਲੋਂ ਰਾਈਫਲ 315 ਬੋਰ, 01 ਮੈਗਜ਼ੀਨ ਸਮੇਤ 05 ਰੌਂਦ ਬਰਾਮਦ ਹੋਏ।ਰੁਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਕੋਲੋਂ ਰਾਈਫਲ 315 ਬੋਰ ਇੱਕ ਮੈਗਜ਼ੀਨ ਸਮੇਤ 05 ਰੌਂਦ ਬਰਾਮਦ ਹੋਏ। ਮਨਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਉਕਤ ਕੋਲੋਂ 32 ਬੋਰ ਪਿਸਟਲ 1 ਮੈਗਜ਼ੀਨ ਸਮੇਤ 5 ਰੌਂਦ ਬਰਾਮਦ ਹੋਏ। ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਕੋਲੋਂ 30 ਬੋਰ ਪਿਸਟਲ 02 ਮੈਗਜ਼ੀਨ ਸਮੇਤ 16 ਰੋਦ 30 ਬੋਰ ਬਰਾਮਦ ਹੋਏ। ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਉਕਤ ਕੋਲੋਂ ਇੱਕ ਸਪਰਿੰਗ ਫੀਲਿਡ ਰਾਈਫਲ ਸਮੇਤ ਰੌਂਦਾ ਵਾਲਾ ਬੈਗ ਜਿਸ ਵਿੱਚ 30 ਰੌਂਦ ਬਰਾਮਦ ਹੋਏ।ਗੁਰਪ੍ਰੀਤ ਸਿੰਘ ਗੋਪੀ ਉਕਤ ਪਾਸੋਂ 32 ਬੋਰ ਪਿਸਟਲ ਇੱਕ ਮੈਗਜ਼ੀਨ 5 ਰੌਂਦ ਬਰਾਮਦ ਹੋਏ। ਬੇਅੰਤ ਸਿੰਘ ਕੋਲੋਂ ਪੰਪ ਐਕਸ਼ਨ ਰਾਈਫਲ ਸਮੇਤ 02 ਕਾਰਤੂਸ 12 ਬੋਰ ਬਰਾਮਦ ਹੋਏ। ਮੌਕੇ ਉਤੇ ਪੁਲਿਸ ਨੇ ਮੁਲਜ਼ਮਾਂ ਕੋਲੋਂ ਇਸ ਸਬੰਧੀ ਦਸਤਾਵੇਜ਼ ਮੰਗੇ ਪਰ ਉਹ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।