Home Education ਮਹਾਪ੍ਰਗਯ ਸਕੂਲ ਵਿੱਚ ਸ਼ਤਰੰਜ ਪ੍ਰਤੀਯੋਗਤਾ ਦਾ ਆਯੋਜਨ

ਮਹਾਪ੍ਰਗਯ ਸਕੂਲ ਵਿੱਚ ਸ਼ਤਰੰਜ ਪ੍ਰਤੀਯੋਗਤਾ ਦਾ ਆਯੋਜਨ

50
0

ਜਗਰਾਉਂ , 20 ਜੁਲਾਈ ( ਰਾਜੇਸ਼ ਜੈਨ)- ਮਹਾਪ੍ਰਗਯ ਸਕੂਲ ਵਿੱਚ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਪੁਖ਼ਤਾ ਸੋਚ ਸਦਕਾ ਸ਼ਤਰੰਜ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਇਸ ਸ਼ਤਰੰਜ ਪ੍ਰਤੀਯੋਗਤਾ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਤਾਰਕਿਕ ਸੋਚ, ਵਿਸ਼ਲੇਸ਼ਣਾਤਮਕ ਅਧਿਐਨ ਅਤੇ ਸਮੱਸਿਆਵਾਂ ਦਾ ਸਹਿਜ ਰੂਪ ਵਿੱਚ ਸੁਧਾਰ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ। ਇਸ ਇੰਟਰ ਹਾਊਸ ਸ਼ਤਰੰਜ ਮੁਕਾਬਲੇ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।ਇਹ ਪ੍ਰਤੀਯੋਗਿਤਾ ਤਿੰਨ ਵਰਗਾਂ ਵਿੱਚ ਸਬ ਜੂਨੀਅਰ ਅੰਡਰ-14, ਜੂਨੀਅਰ ਅੰਡਰ-17 ਅਤੇ ਸੀਨੀਅਰ ਵਰਗ ਅੰਡਰ-19 ਤਹਿਤ (ਲੜਕੇ ਅਤੇ ਲੜਕੀਆਂ) ਵਿਚਕਾਰ ਕਰਵਾਈ ਗਈ। ਉਤਸਾਹਿਤ ਪ੍ਰਤੀਭਾਗੀਆਂ ਨੇ ਤਿੰਨਾਂ ਰਾਊਂਡਾਂ ਦੇ ਰੋਮਾਂਚਕ ਮੈਚਾਂ ਵਿੱਚ ਆਪਣੀ ਸੂਝਬੂਝ ਤੇ ਕੌਸ਼ਲ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
ਅੰਤਿਮ ਰਾਊਂਡ ਵਿੱਚ ਸਬ ਜੂਨੀਅਰ ਅੰਡਰ-14, ਅੰਡਰ17, ਅੰਡਰ- 19 ਲੜਕੀਆਂ ਵਿੱਚੋਂ ਕ੍ਰਮਵਾਰ ਫਿੰਚੀਜ਼ ਹਾਊਸ ਦੀ ਏਕਮਪ੍ਰੀਤ ਕੌਰ (ਅੱਠਵੀਂ ਬੀ) ਜੇਤੂ ਅਤੇ ਰਿਪਨਜੋਤ ਕੌਰ (ਸੱਤਵੀਂ ਬੀ) ਰਨਰਅਪ ਰਹੀ। ਤਨਵੀਰ ਕੌਰ ਡਵਜ਼ ਹਾਊਸ (ਗਿਆਰਵੀਂ ਏ) ਜੇਤੂ ਅਤੇ ਰੌਬਿਨਜ਼ ਹਾਊਸ ਦੀ ਸਮਰਿਧੀ ਵਰਮਾ (ਗਿਆਰਵੀਂ ਸੀ) ਰਨਰਅਪ ਰਹੀ। ਫਿੰਚੀਜ਼ ਹਾਊਸ ਦੀ ਜਸਲੀਨ ਕੌਰ (ਬਾਰਵੀਂ ਬੀ) ਜੇਤੂ ਅਤੇ ਪਵਨਪ੍ਰੀਤ ਕੌਰ (ਬਾਰਵੀਂ ਬੀ) ਰਨਰਅਪ ਰਹੀ। ਇਸੇ ਤਰ੍ਹਾਂ ਲੜਕਿਆਂ ਦੇ ਸਬ ਜੂਨੀਅਰ ਅੰਡਰ-14, ਜੂਨੀਅਰ ਅੰਡਰ- 17, ਸੀਨੀਅਰ ਅੰਡਰ-19 ਮੁਕਾਬਲਿਆਂ ਵਿੱਚ ਕ੍ਰਮਵਾਰ ਰੌਬਿਨਜ਼ ਹਾਊਸ ਦੇ ਗੁਰਸ਼ਾਨ ਸਿੰਘ ਤੂਰ (ਸੱਤਵੀਂ ਬੀ) ਪਹਿਲੇ ਸਥਾਨ ਉੱਤੇ ਤੇ ਫਿੰਚੀਜ਼ ਹਾਊਸ ਦਾ ਗੁਰਨੂਰ ਸਿੰਘ (ਛੇਵੀਂ ਏ) ਦੂਜੇ ਸਥਾਨ ਉੱਤੇ ਰਿਹਾ, ਜੂਨੀਅਰ ਵਰਗ ਵਿੱਚ ਜ਼ਿੰਦਗੀ ਸ਼ਰਮਾ (ਦਸਵੀਂ ਬੀ) ਪੈਰਟਸ ਹਾਊਸ ਪਹਿਲੇ ਸਥਾਨ ਉੱਤੇ ਅਤੇ ਡਵਜ਼ ਹਾਊਸ ਦਾ ਯੁੱਧਵੀਰ ਸਿੰਘ (ਅੱਠਵੀਂ ਬੀ) ਰਨਰਅਪ ਰਿਹਾ, ਸੀਨੀਅਰ ਵਰਗ ਵਿੱਚ ਸਨੀ ਸ਼ਰਮਾ (ਬਾਰਵੀਂ ਬੀ) ਪਹਿਲੇ ਸਥਾਨ ਉੱਤੇ ਅਤੇ ਸਹਿਵੀਰ ਸਿੰਘ ਰਨਰਅਪ ਰਿਹਾ।
ਜੇਤੂਆਂ ਨੂੰ ਟ੍ਰੋਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਵਿਦਿਆਰਥੀਆਂ ਦੇ ਖੇਡ ਕੌਸ਼ਲ ਤੇ ਵਧੀਆ ਪ੍ਰਦਰਸ਼ਨ ਅਤੇ ਕੋਚ ਪ੍ਰੀਤਇੰਦਰ ਕੁਮਾਰ ਅਤੇ ਬਲਜੀਤ ਸਿੰਘ ਦੀ ਖੇਡ ਮੁਕਾਬਲੇ ਨੂੰ ਸੁਚਾਰੂ ਰੂਪ ਵਿੱਚ ਸੰਪੂਰਣ ਕਰਵਾਉਣ ਲਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼ਤਰੰਜ ਖੇਡ ਵਿਦਿਆਰਥੀਆਂ ਨੂੰ ਜਿੱਥੇ ਉਨ੍ਹਾਂ ਦੇ ਕੰਮਾਂ ਦੇ ਨਤੀਜੇ ਦਾ ਅਹਿਸਾਸ ਕਰਵਾਉਂਦੀ ਹੈ ਉੱਥੇ ਹੀ ਉਨ੍ਹਾਂ ਅੰਦਰ ਆਪਣੀ ਸਮਰੱਥਾ ਦਾ ਆਕਲਨ ਕਰਨ ਦਾ ਬਲ ਭਰਦੀ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਤੇ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here