Home ਪਰਸਾਸ਼ਨ ਬਾਜਵਾ ਬਣੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ

ਬਾਜਵਾ ਬਣੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ

65
0

ਮਲੇਰਕੋਟਲਾ, 6 ਜੂਨ ( ਰਾਜਨ ਜੈਨ)-ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦੀ ਇਕ ਅਤਿ ਜ਼ਰੂਰੀ ਮੀਟਿੰਗ ਮਲੇਰਕੋਟਲਾ ਕਲੱਬ, ਮਲੇਰਕੋਟਲਾ ਵਿਖੇ ਕੁਲਵੰਤ ਸਿੰਘ ਚੈਅਰਮੈਨ ਅਤੇ ਨਿਰਮਲ ਸਿੰਘ ਗਰੇਵਾਲ ਸ੍ਰਰਪਰਸਤ ਵਲੋਂ ਰੱਖੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਜਰਨੈਲ ਸਿੰਘ ਨਥਾਣਾ ਜੀ ਦੇ ਮਿਤੀ 30-6-2023 ਨੂੰ ਸੇਵਾ ਮੁਕਤ ਹੋਨ ਕਾਰਣ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਪ੍ਧਾਨ ਦੀ ਚੋਣ ਕਰਨ ਲਈ ਰੱਖੀ ਗਈ ਸੀ।ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਧਾਨ/ਜਰਨਲ ਸੱਕਤਰ ਅਤੇ ਆਏ ਮੈਂਬਰ ਸਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਪੇ੍ਮਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਮੈਬਰਾਂ ਵਲੋਂ ਸਰਬਸੰਮਤੀ ਨਾਲ ਸੇਵਾ ਮੁਕਤ ਹੋ ਰਹੇ ਪ੍ਰਧਾਨ ਦੀ ਥਾਂ ਉੱਤੇ ਬਲਵਿੰਦਰ ਸਿੰਘ ਬਾਜਵਾ ਪਟਿਆਲਾ ਨੂੰ ਸੂਬਾ ਪ੍ਧਾਨ ਚੁਣਿਆ ਗਿਆ ਅਤੇ ਮੌਜੂਦਾ ਇਹ ਸੁਬਾ ਪ੍ਧਾਨ ਜਰਨੈਲ ਸਿੰਘ ਦੀ 30-6-2023 ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦਾ ਕੰਮ ਅਹੁੱਦਾ ਅਤੇ ਕੰਮ ਕਾਰ ਸੰਭਾਲਣਗੇ।

LEAVE A REPLY

Please enter your comment!
Please enter your name here