ਫਿਲੌਰ, 23 ਅਕਤੂਬਰ (ਪ੍ਰੋ. ਸ਼ਾਇਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ (ਤੇਹਿੰਗ), ਫਿਲੌਰ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਦੀ ਅਗਵਾਈ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਜਿਵੇਂ ਮਹਿੰਦੀ, ਰੰਗੋਲੀ ਤੇ ਵੇਸਟ ਮਟੀਰੀਅਲ ਆਦਿ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਦੀਵਾਲੀ ਦੇ ਇਤਿਹਾਸ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਯੁੱਗਾਂ ਦੇ ਨਾਇਕਾਂ ਨੂੰ ਯਾਦ ਕੀਤਾ ਗਿਆ।
ਉਕਤ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ.ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪਹਿਲਾਂ ਵਿਦਿਆਰਥੀਆਂ ਤੇ ਹਾਜ਼ਰ ਮੈਂਬਰਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਸਿਹਤ, ਸਿੱਖਿਆ ਤੇ ਸਮਾਜ ਦੇ ਆਪਸੀ ਸਬੰਧਾਂ ਨੂੰ ਆਪਣੇ ਵਿਚਾਰਾਂ ਦਾ ਹਿੱਸਾ ਬਣਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਤੇ ਨਵੇਂ ਯੁੱਗ ਦੀਆਂ ਲੱਭਤਾਂ ਪ੍ਰਤੀ ਚੇਤੰਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਦੀਵਾਲੀ ਆਦਿ ਦੇ ਮੌਕਿਆਂ ‘ਤੇ ਖਾਣ ਪਾਣ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਆਪਣੇ ਇਤਿਹਾਸ ਨੂੰ ਸਮਝਣ ਲਈ ਨਿਰੰਤਰ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀਵਾਲੀ ਵਿੱਚ ਸਾਂਝ ਦੇ ਦੀਵੇ ਜਗਾਉਣ ਤੇ ਪਟਾਕਿਆਂ ਦੀ ਵਰਤੋਂ ਤੋਂ ਗ਼ੁਰੇਜ਼ ਦਾ ਸੁਨੇਹਾ ਦਿੱਤਾ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਤੀਰਥ ਸਿੰਘ ਜੌਹਲ, ਕੁਲਵਿੰਦਰ ਸਿੰਘ ਜੱਥੇਦਾਰ, ਅਮਰਜੀਤ ਸਿੰਘ ਪ੍ਰਧਾਨ ਅਤੇ ਦਿਲਨੂਰ ਕੌਰ ਹੁਰਾਂ ਪਿੰਡ ਤੇਹਿੰਗ ਵੱਲੋਂ ਸ਼ਿਰਕਤ ਕੀਤੀ ਅਤੇ ਕਾਲਜ ਦੇ ਸੁਨਹਿਰੀ ਭਵਿੱਖ ਲਈ ਦੁਆਵਾਂ ਦਿੱਤੀਆਂ। ਜੱਥੇਦਾਰ ਕੁਲਵਿੰਦਰ ਸਿੰਘ ਹੁਰਾਂ ਵਿਦਿਆਰਥੀਆਂ ਨੂੰ ਗੁਰਮਤਿ ਨੂੰ ਅਪਨਾਉਣ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਤੁਰਨ ਲਈ ਪ੍ਰੇਰਿਆ। ਵਿਦਿਆਰਥੀ ਪ੍ਰੇਰਨਾ,ਗੌਰੀ, ਗੁਰਪ੍ਰੀਤ, ਰੱਜੀ, ਜੈਸਮੀਨ ਲਾਲ, ਜਸਲੀਨ, ਮਨੀਸ਼ਾ, ਪਲਵੀ, ਜਸਪ੍ਰੀਤ, ਮੋਹਿਤ, ਅਕਸ਼ੇ ਸਿਮਰ, ਸੌਰਵਕਾਰ, ਰਣਵੀਰ, ਅੰਮ੍ਰਿਤਪਾਲ, ਰੌਬਿਨ, ਜਗਤਾਰ, ਜਸਕਰਨ, ਸ਼ਗੁਨ ਅਤੇ ਤਨੂੰ ਆਦਿ ਨੇ ਵੱਖ ਵੱਖ ਡਾਂਸ ਪ੍ਰਫਾਰਮੈਂਸ ਪੇਸ਼ ਕੀਤੀਆਂ। ਜਦਕਿ ਵਿਦਿਆਰਥਣ ਕਾਵੇਰੀ, ਰੱਜੀ ਅਤੇ ਗੀਤਾ ਆਦਿ ਨੇ ਕਵਿਤਾ- ਗੀਤ ਆਦਿ ਪੇਸ਼ ਕੀਤੇ।
ਇਸ ਸਮੇਂ ਰੰਗੋਲੀ ਦੇ ਮੁਕਾਬਲੇ ਵਿਚ ਜਸ਼ਨਦੀਪ ਕੌਰ, ਅਮ੍ਰਿਤਾ, ਸੋਨਮ ਨੇ ਪਹਿਲ ਸਥਾਨ, ਗੁਰਪ੍ਰੀਤ ਮਹਿਰਾ, ਸਿਮਰਨ ਦਾ ਦੂਜਾ ਸਥਾਨ ਅਤੇ ਇਸ਼ਾ ਤੇ ਕਿਰਨ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦਕਿ ਵੇਸਟ ਮਟੀਰੀਅਲ ਵਿਚ ਮਨਦੀਪ ਕੌਰ ਨੇ ਪਹਿਲਾ ਅਤੇ ਮੋਨਿਕਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਹਿੰਦੀ ਦੇ ਮੁਕਾਬਲੇ ਵਿਚ ਸੋਨਮ ਨੇ ਪਹਿਲਾ, ਅੰਮ੍ਰਿਤਾ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋ. ਪਰਮਜੀਤ ਕੌਰ ਅਤੇ ਪ੍ਰੋ. ਜਸਵੀਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀ ਰੌਬਿਨ ਅਤੇ ਜਗਤਾਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।
