ਜਗਰਾਓਂ, 13 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਗੀਤ ਅਤੇ ਫੋਟੋਆਂ ਅਪਲੋਡ ਕਰਕੇ ਹਿੰਸਾ ਨੂੰ ਪ੍ਰਮੋਟ ਕਰਨ ਤੇ ਲਗਾਈ ਗਈ ਸਖ਼ਤ ਪਾਬੰਦੀ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਹੱਥਾਂ ’ਚ ਹਥਿਆਰਾਂ ਸਮੇਤ ਫੋਟੋਆਂ ਅਪਲੋਡ ਕਰਨ ਦੇ ਦੋਸ਼ ’ਚ ਤੇਜਪਾਲ ਸਿੰਘ ਵਾਸੀ ਅਗਵਾੜ ਲੋਪੋ ’ਤੇ ਥਾਣਾ ਸਿਟੀ ਜਗਰਾਉਂ ਵਿਖੇ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏ.ਐਸ.ਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਕਮਲ ਚੌਂਕ ਵਿਖੇ ਮੌਜੂਦ ਸਨ। ਉਥੇ ਉਸ ਨੇ ਆਪਣਾ ਮੋਬਾਈਲ ਫੋਨ ਚੈੱਕ ਕੀਤਾ ਤਾਂ ਉਸ ਨੂੰ ਹਥਿਆਰਾਂ ਨਾਲ ਲੈਸ ਇਕ ਵਿਅਕਤੀ ਦੀ ਫੋਟੋ ਇੰਸਟਾਗ੍ਰਾਮ ਐਪ ’ਤੇ ਪੋਸਟ ਕੀਤੀ ਗਈ। ਜਿਸ ਨੂੰ ਨਵੰਬਰ ਮਹੀਨੇ ਵਿੱਚ ਅਪਲੋਡ ਕਰਕੇ ਵਾਇਰਲ ਕਰ ਦਿੱਤਾ ਗਿਆ ਸੀ। ਉਸ ਨੇ ਅੱਜ ਤੱਕ ਉਹ ਫੋਟੋਆਂ ਡਿਲੀਟ ਨਹੀਂ ਕੀਤੀਆਂ ਹਨ। ਜਾਂਚ ਕਰਨ ’ਤੇ ਤੇਜਪਾਲਧਾਲੀਵਾਲ ਦੇ ਨਾਂ ਦੀ ਇੰਸਟਾਗ੍ਰਾਮ ਆਈਡੀ ਅਤੇ ਦਿੱਤਾ ਗਿਆ ਮੋਬਾਈਲ ਫੋਨ ਤੇਜਪਾਲ ਸਿੰਘ ਵਾਸੀ ਅਗਵਾੜ ਲੋਪੋ ਦਾ ਪਾਇਆ ਗਿਆ। ਇਸ ’ਤੇ ਪੰਜਾਬ ਸਰਕਾਰ ਵੱਲੋਂ ਹਿੰਸਾ ਫੈਲਾਉਣ ਵਾਲੇ ਗੀਤਾਂ ਅਤੇ ਫੋਟੋਆਂ ’ਤੇ ਮੁਕੰਮਲ ਪਾਬੰਦੀ ਲਾਉਣ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਰਾਹੀਂ ਤੇਜਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।