ਜਗਰਾਓਂ, 13 ਦਸੰਬਰ ( ਰੋਹਿਤ ਗੋਇਲ, ਵਿਕਾਸ ਮਠਾੜੂ )-ਸਿਵਲ ਸਰਜਨ ਡਾ. ਹਤਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੁਨੀਤ ਸਿੱਧੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਜਗਰਾਓਂ ਵਿਖੇ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ, ਕੇਅਰ ਕੰਪੋਨੀਅਨ’( ਸੀ.ਸੀ.ਪੀ) ਦੀ ਸ਼ੁਰੂਆਤ ਕੀਤੀ ਗਈ। ਸ਼ੁਰੂ ਕੀਤੇ ਗਏ ਇਸਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਕਰਨਾ ਸੀ ਤਾਂ ਜੋ ਰੋਕੀਆਂ ਜਾਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਹੁਣ ਇਸ ਪ੍ਰੋਗਰਾਮ ਦਾ ਦਾਇਰਾ ਵਧਾਉਂਦੇ ਹੋਏ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਬੀ.ਪੀ ਸ਼ੁਗਰ ਦਿਲ ਦੀਆਂ ਬਿਮਾਰੀਆਂ ਤੋਂ ਕੇਂਦਰਤ ਕੀਤਾ ਗਿਆ ਹੈ ਕਿ ਕਿਸ ਤਰਾ ਮਰੀਜ਼ ਤੇ ਉਸਦੇ ਪਰਿਵਾਰ ਵਾਲੇ ਕਿਸ ਤਰਾ ਆਪਣਾ ਧਿਆਨ ਰੱਖ ਸਕਦੇ ਹਨ। ਇਸ ਮੌਕੇ ਸਟੇਟ ਪੱਧਰ ਤੋਂ ਆਈ ਟੀਮ ਤੇ ਨੇਰਾ ਹੈਲਥ ਟਰੱਸਟ ਦੇ ਡਾ ਅਤੁਲ ਗੌਤਮ ਵਲੋਂ ਸੰਬੋਧਨ ਕਰਦਿਆਂ ਸਮੂਹ ਸਟਾਫ ਨੂੰ ਦਸਿਆ ਕਿ ਸੀ.ਸੀ.ਪੀ ਪ੍ਰੋਗਰਾਮ ਨੂੰ ਪੰਜਾਬ ਰਾਜ ਵਿਚ ਲਾਗੂ ਕਰਨ ਲਈ ਨੇਰਾ ਹੈਲਥ ਇੰਡੀਆ ਟਰਸੱਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸੰਸਥਾ ਦਾ ਮਕਸਦ ਹੈਲਥ ਕੇਅਰ ਸੈਂਟਰ ਵਿਚ ਮਰੀਜਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸਿਹਤ ਅਤੇ ਬਿਮਾਰੀ ਸਬੰਧੀ ਸਿਖਿਆ ਦੇਣਾ ਹੈ। ਉਹਨਾ ਕਿਹਾ ਕੇ ਬਹੁ-ਪ੍ਰਭਾਵੀ ਮੈਡੀਕਲ ਸਕੱਲ ਤੋਂ ਮਤੀਜਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਹਸਪਤਾਲ ਦੇ ਅੰਦਰ ਵਾਰਡਾਂ ਵਿਚ ਹੀ ਸਿਖਿਆ ਦਿੱਤੀ ਜਾਵੇਗੀ, ਤਾਂ ਅਤੁਲ ਨੇ ਕਿਹਾ ਕੇ ਮੁਢਲੇ ਪੜਾਅ ਵਿਚ ਜਿਲਾ ਪੱਧਰ ਤੇ ਸੀ ਤੇ ਹੁਣ ਇਹ ਤਹਿਸੀਲ ਪਧਰ ਤੇ ਹਸਪਤਾਲਾ ਵਿਚ ਸ਼ੁਰੂ ਕੀਤੀ ਗਈ ਹੈ। ਉਹਨਾ ਕਿਹਾ ਕਿ ਹਸਪਤਾਲ ਵਿਚ ਨਰਸਿੰਗ ਸਟਾਫ ਵਲੋਂ ਮਰੀਜਾਂ ਤੇ ਉਹਨਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਗਲਬਾਤ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਇਕ ਨੇ ਵਟਸਐਪ ਨੰਬਰ 08047180443 ਵੀ ਲਾਂਚ ਕੀਤਾ। ਇਸ ਨੰਬਰ ਰਾਹੀਂ ਮੈਸੇਜ ਨਾਲ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਦਾ ਮੁੱਖ ਮੰਤਵ ਚੰਗੀ ਸਿਹਤ ਅਤੇ ਚੰਗਾ ਸਮਾਜ ਸਿਰਜਣਾ ਕਰਨਾ ਹੈ। ਇਸ ਸਮੇਂ ਡਾ. ਪੁਨੀਤ ਸਿਧੂ ਨੇ ਕਿਹਾ ਵਿਭਾਗ ਸਿਹਤ ਸਹੂਲਤਾਂ ਦੇ ਮਜੂਦਾ ਪਧਰ ਨੂੰ ਸੁਧਾਰ ਕੇ ਆਧੁਨਿਕ ਰੂਪ ਦੇਣ ਲਈ ਤਤਪਰ ਹੈ ਨਾਲ ਹੀ ਬੀ.ਪੀ. ਸੁਗਰ ਦਿਲ ਦੀਆਂ ਬਿਮਾਰੀਆਂ ਦੀ ਮੌਤ ਦਰ ਘਟਾਉਣ ਲਈ ਵੀ ਯਤਨਸ਼ੀਲ ਹੈ। ਇਸ ਮੌਕੇ ਡਾ ਸੰਗੀਨਾ ਗਰਗ, ਡਾ ਧੀਰਜ ਸ਼ਿੰਗਲਾ, ਡਾ ਅਖਿਲ ਸਰੀਨ, ਡਾ ਮਨੀਤ ਲੂਥਰਾ, ਡਾ ਅਮਨਦੀਪ ਕੌਰ ਕੰਗ, ਡਾ ਈਸ਼ਾ ਢੀਂਗਰਾ ਸਮੇਤ ਸਮੂਹ ਸਟਾਫ ਅਧਿਕਾਰੀ ਕਰਮਚਾਰੀ ਹਾਜਰ ਸਨ।
