Home ਧਾਰਮਿਕ ਡਿਪਟੀ ਕਮਿਸ਼ਨਰ ਨੇ ਕਾਲਿਆਂਵਾਲਾ ਖੂਹ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਡਿਪਟੀ ਕਮਿਸ਼ਨਰ ਨੇ ਕਾਲਿਆਂਵਾਲਾ ਖੂਹ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

37
0

ਅੰਮ੍ਰਿਤਸਰ 1 ਅਗਸਤ (ਰੋਹਿਤ ਗੋਇਲ – ਮੋਹਿਤ ਜੈਨ ) : ਆਜਾਦੀ ਦੀ ਪਹਿਲੀ ਲੜਾਈ ਜਿਸ ਨੂੰ ਮੰਗਲ ਪਾਂਡੇ ਨੇ ਸ਼ੁਰੂ ਕੀਤਾ ਸੀ ਦੇ ਸਬੰਧ ਵਿੱਚ ਅਜਨਾਲਾ ਵਿਖੇ 26 ਰੈਜਮੈਂਟ ਆਫ ਬੰਗਾਲ ਨੇਟਿਵ ਇੰਨਫੈਂਟਰੀ ਦੇ ਜਵਾਨਾਂ ਵੱਲੋਂ ਵੀ ਇਸ ਵਿੱਚ ਹਿੱਸਾ ਲਿਆ ਅਤੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਕਾਲਿਆਂਵਾਲਾ ਖੂਹ ਵਿਖੇ ਪੁੱਜੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਦੋ ਮਿੰਟ ਦਾ ਮੋਨ ਵੀ ਧਾਰਿਆ ਗਿਆ।ਤਲਵਾੜ ਨੇ ਦੱਸਿਆ ਕਿ ਆਜਾਦੀ ਦੀ ਇਸ ਲੜਾਈ ਵਿੱਚ ਯੋਗਦਾਨ ਪਾਉਣ ਵਾਲੇ ਇਹ ਸ਼ਹੀਦ ਅਣਗੌਲੇ ਹੀ ਰਹਿ ਗਏ ਸਨ।ਉਨ੍ਹਾਂ ਦੱਸਿਆ ਕਿ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਇਸ ਰੈਜਮੈਂਟ ਦੇ 282 ਜਵਾਨਾਂ ਨਾਲ ਕਤਲੋ ਗਾਰਤ ਕਰਕੇ ਸ਼ਹੀਦ ਕੀਤਾ ਗਿਆ ਅਤੇ ਇਨ੍ਹਾਂ ਦੀ ਲਾਸ਼ਾਂ ਨੂੰ ਕਾਲਿਆਂਵਾਲੇ ਖੂਹ ਵਿੱਚ ਦਫਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਸਾਨੂੰ ਇਨ੍ਹਾਂ ਸ਼ਹੀਦਾਂ ਦਾ ਪਤਾ ਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਵੱਲੋਂ ਇਨ੍ਹਾਂ ਸ਼ਹੀਦਾਂ ਦੇ ਪ੍ਰਾਪਤ ਸਬੂਤਾਂ ਨੂੰ ਡਿਸਪਲੇ ਕੀਤਾ ਜਾਵੇਗਾ।ਤਲਵਾੜ ਨੇ ਦੱਸਿਆ ਕਿ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਫੈਡਰਿਕ ਕੂਪਰ ਵੱਲੋਂ 150 ਜਵਾਨਾਂ ਨੂੰ ਬਾਲ ਘਾਟ ਵਿਖੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 35 ਤੋਂ ਵੱਧ ਜਵਾਨ ਰਾਵੀ ਦਰਿਆ ਵਿੱਚ ਪਾਣੀ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਆਜਾਦੀ ਦੀ ਪਹਿਲੀ ਲੜਾਈ ਵਿੱਚ ਸ਼ਹੀਦ ਹੋਏ ਜਵਾਨ ਸਾਡੀ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਘੱਲੂਘਾਰਾ ਵੀ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਯਾਦ ਦਿਵਾਉਂਦਾ ਹੈ।ਇਸ ਮੌਕੇ ਫੌਜ ਜਵਾਨਾਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਸ਼ਰਧਾਂਜਲੀ ਦੌਰਾਨ ਰਿਟਾ: ਮੇਜਰ ਜਨਰਲ ਸਤੀਸ਼ ਖਜੂਰੀਆ, ਰਿਟਾ: ਕਰਨਲ ਸੁਭਾਸ਼ ਡੱਡਵਾਲ,ਮੇਜਰ ਡਾ: ਵਰੁਣ ਕੁਮਾਰ ਐਸ:ਡੀ:ਐਮ ਅਜਨਾਲਾ, ਰਿਟਾ: ਆਈ:ਏ:ਐਸ ਪ੍ਰਵੀਨ ਕੁਮਾਰ, ਡਾ: ਰਾਕੇਸ਼ ਭਾਰਤੀ, ਡਾ: ਅਸ਼ੋਕ ਅਰੋੜਾ, ਡਾ: ਰਵੀ ਸੈਣੀ, ਕਾਬਲ ਸਿੰਘ ਸ਼ਾਹਪੁਰ, ਧਰਮਿੰਦਰ ਸਿੰਘ ਪ੍ਰਿੰਸ, ਹਰਭਜਨ ਸਿੰਘ ਨੇਪਾਲ, ਬਲਜਿੰਦਰ ਸਿੰਘ ਨੇਪਾਲ ਤੋਂ ਇਲਾਵਾ ਆਰਮੀ ਰੈਜਮੈਂਟ 8 ਮਦਰਾਸ ਵੀ ਆਪਣੇ ਜਵਾਨਾਂ ਨਾਲ ਹਾਜਰ ਸਨ।

LEAVE A REPLY

Please enter your comment!
Please enter your name here