ਜਗਰਾਓਂ, 1 ਅਗਸਤ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਜਗਰਾਓਂ ਵਿਖੇ ਪ੍ਰਾਂਤ ਦੇ ਸਹਿ-ਮੁੱਖੀ ਸ਼੍ਰੀਮਤੀ ਮੰਜੂ ਅਰੋੜਾ( ਰਿਟਾਇਰਡ ਪ੍ਰਿੰਸੀਪਲ) ਲੁਧਿਆਣਾ ਵਿਭਾਗ ਦੇ ਅਕਾਦਮਿਕ ਮੁਖੀ ਨੇ ਸਕੂਲ ਵਿਖੇ ਇੱਕ ਰੋਜ਼ਾ ਦੌਰਾ ਕੀਤਾ।
ਇਸ ਦੌਰਾਨ ਮੰਜੂ ਅਰੋੜਾ ਨੇ ਸਕੂਲ ਦੇ ਰਿਕਾਰਡ ਚੈੱਕ ਕਰਨ ਦੇ ਨਾਲ ਸਮੂਹ ਸਟਾਫ ਨਾਲ ਬੈਠਕ ਕਰਦਿਆਂ ਪੜਾਈ ਦੇ ਮਹੱਤਵਪੂਰਨ ਬਿੰਦੂਆਂ ਤੇ ਚਰਚਾ ਕਰਦਿਆਂ ਜਿਵੇਂ – ਇੱਕ ਮਿੰਟ ਦੀ ਖੇਡ ਖਿਡਾਉਂਦੇ ਹੋਏ ਬੱਚਿਆਂ ਨੂੰ ਐਕਟਿਵ ਕਰਕੇ ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਕੇਂਦ੍ਰਿਤ ਕਰ ਸਕਦੇ ਹਾਂ, ਤੇ ਨਾਲ ਹੀ ਪੱਕੀਆਂ ਕਾਪੀਆਂ ਨੂੰ ਸੁਚੱਜੇ ਢੰਗ ਨਾਲ ਸਜਾਉਂਦੇ ਹੋਏ ਲਿਖਾਈ ਨੂੰ ਸੋਹਣਾ ਬਣਾਉਣ ਦੇ ਉਪਰਾਲੇ ਕਰਨ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਦੇ ਛਿੱਟ-ਪੁਟ ਵਾਕਾ ਦੀ ਵਰਤੋਂ ਕਰਕੇ ਅਸੀਂ ਪੜ੍ਹਾਈ ਨੂੰ ਹੋਰ ਵੀ ਪ੍ਰਭਾਵੀ ਬਣਾ ਸਕਦੇ ਹਾਂ।ਇਸ ਦੇ ਨਾਲ ਹੀ ਐਮਐਲਬੀ ਗੁਰੂਕੁਲ ਵਿਖੇ ਸ਼ਿਸ਼ੂ ਵਾਟਿਕਾ ਸ਼ੁਰੂ ਕਰਨ ਲਈ ਮਹੱਤਵਪੂਰਨ ਦਿਸ਼ਾ ਨਿਰਦੇਸ਼ ਦਿੰਦਿਆ ਸਕੂਲ ਦੀ ਮਾਨਤਾ ਸਬੰਧੀ ਚਰਚਾ ਕੀਤੀ। ਅੰਤ ਵਿੱਚ ਸਕੂਲ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਸਕੂਲ ਦੇ ਮੈਂਬਰ ਦਰਸ਼ਨ ਲਾਲ ਸਮੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਨੇ ਉਨ੍ਹਾਂ ਨੂੰ ਸ਼੍ਰੀ ਫਲ ਦੇ ਕੇ ਸਨਮਾਨਿਤ ਕੀਤਾ ।