ਫਤਿਹਗੜ੍ਹ ਸਾਹਿਬ, 20 ਐਪ੍ਰਲ ( ਰੋਹਿਤ ਗੋਇਲ)-: ਕਰੋਨਾ ਦੇ ਵੱਧ ਰਹੇ ਕੇਸਾ ਨੂੰ ਦੇਖਦੇ ਹੋਏ ਜਿਲ੍ਹਾ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ, ਸਿਹਤ ਵਿਭਾਗ ਵੱਲੋਂ ਕਰੋਨਾ ਮਹਾਮਾਰੀ ਪ੍ਰਤੀ ਸੁਚੇਤ ਤੇ ਜਾਗਰੂਕ ਕਰਨ ਦੇ ਮੰਤਵ ਨਾਲ ਪਿੰਡਾਂ ਵਿਚ ਨਿਰੰਤਰ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਸਾਰੀਆ ਸਿਹਤ ਸੰਸਥਾਂਵਾਂ ਨੂੰ ਕਰੋਨਾ ਦੀ ਸੈਪਲਿੰਗ ਵਧਾਉਣ ਲਈ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।ਅੱਜ ਸਿਵਲ ਸਰਜਨ ਵੱਲੋਂ ਫਲੂ ਕਾਰਨ ਅਤੇ ਕਰੋਨਾ ਸੈਂਪਲ ਕਲੈਕਸ਼ਨ ਸੈਂਟਰ ਦਾ ਦੌਰਾ ਕੀਤਾ ਅਤੇ ਕੋਵਿਡ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਦੱਸਿਆ ਕਿ ਜਿਲ੍ਹੇ ਅਧੀਨ ਰੋਜ਼ਾਨਾ ਔਸਤ 250 ਸੈਪਲ ਕੀਤੇ ਜਾ ਰਹੇ ਹਨ, ਕੋਵਿਡ ਦੇ ਵਧਦੇ ਕੇਸਾ ਨੂੰ ਦੇਖਦੇ ਹੋਏ ਸੈਪਲਿੰਗ ਵਧਾਉਣ ਦੇ ਹਦਾਇਤਾ ਦਿੱਤੀਆਂ ਗਈਆਂ ਹਨ, ਉਨ੍ਹਾਂ ਨੇ ਆਮ ਲੋਕਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਵਿਡ ਵਰਗੇ ਲੱਛਣ ਆਉਂਦੇ ਹਨ ਤਾਂ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਉਣ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਮਾਰੀ ਪ੍ਰਤੀ ਸੁਚੇਤ ਰਹਿਣਾ ਸਮੇਂ ਦੀ ਜ਼ਰੂਰਤ ਹੈ ਇਸ ਪ੍ਰਤੀ ਅਵੇਸਲੇ ਨਹੀਂ ਹੋ ਸਕਦੇ ਕਿਉਂ ਕਿ ਜੇਕਰ ਅਸੀਂ ਅਵੇਸਲੇ ਹੋਵਾਂਗੇ ਤਾਂ ਇਹ ਵਾਇਰਸ ਕਦੇ ਵੀ ਸਾਨੂੰ ਆਪਣੇ ਚਪੇਟ ਵਿਚ ਲੈ ਸਕਦਾ ਹੈ, ਇਸ ਲਈ ਹਮੇਸ਼ਾ ਮਾਸਕ ਪਾ ਰੱਖਣਾ ਚਾਹੀਦਾ ਹੈ, ਸਮੇਂ ਸਮੇਂ ਤੇ ਹੱਥ ਧੋਣੇ ਚਾਹੀਦੇ ਹਨ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।ਇਸ ਮੌਕੇ ਏ.ਸੀ.ਐਸ. ਡਾ. ਸਵਪਨਜੀਤ ਕੌਰ, ਜਿਲ੍ਹਾ ਸਮੂਹ ਸਿਖਿਆ ਅਤੇ ਸੂਚਨਾਂ ਅਫਸਰ ਕਰਨੈਲ ਸਿੰਘ, ਜਿਲ੍ਹਾ ਬੀ.ਸੀ.ਸੀ. ਅਮਰਜੀਤ ਸਿੰਘ ਤੇ ਹੋਰ ਮੌਜੂਦ ਸਨ