Home Punjab ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗ੍ਰੀਨ ਇਲੈਕਸ਼ਨ ਅਧੀਨ ਵੰਡੇ ਪੌਦੇ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗ੍ਰੀਨ ਇਲੈਕਸ਼ਨ ਅਧੀਨ ਵੰਡੇ ਪੌਦੇ

24
0


ਨਵਾਂਸ਼ਹਿਰ, 30 ਮਈ (ਰਾਜਨ ਜੈਨ – ਸੰਜੀਵ) : ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਜ਼ਨਰਲ ਆਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ “ਸਾਡਾ ਮਿਸ਼ਨ- ਗ੍ਰੀਨ ਇਲੈਕਸ਼ਨ” ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਲਸ ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਸਟਾਫ ਨੂੰ ਫੁੱਲਦਾਰ, ਫਲ਼ਦਾਰ, ਦਵਾਈਆਂ ਅਤੇ ਇਮਾਰਤੀ ਲੱਕੜ ਵਾਲ਼ੇ ਪੌਦੇ ਵੰਡੇ ਗਏ।ਇਸ ਮੌਕੇ ਸਤਨਾਮ ਸਿੰਘ ਸੂੰਨੀ ਨੇ ਕਿਹਾ ਕਿ ਲੋਕ ਸਭਾ ਚੋਣਾ -2024 ਨੂੰ “ ਸਾਡਾ ਮਿਸ਼ਨ-ਗ੍ਰੀਨ ਇਲੈਕਸ਼ਨ”ਵਜ਼ੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਉਹ ਆਪਣੇ ਪਰਿਵਾਰਿਕ ਮੈਂਬਰਾਂ, ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਗਲ਼ੀ-ਮੁਹੱਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲੀ ਜੂਨ ਨੂੰ ਲੋਕਤੰਤਰ ਦੇ ਮਹਾਂਉਤਸਵ ਮੌਕੇ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਉਹ ਖੁਦ ਵੀ ਇੱਕ-ਇੱਕ ਪੌਦਾ ਜਰੂਰ ਲਗਾਉਣ। ਇਸ ਇਲੈਕਸ਼ਨ ਦੌਰਾਨ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰਨਾ , ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰਨਾ, ਹਵਾ ਪਾਣੀ ਮਿੱਟੀ ਦੀ ਸੰਭਾਲ਼ ਕਰਨਾ ਅਤੇ ਓਰਗੈਨਿਕ ਅਤੇ ਜੈਵਿਕ ਖਾਦਾਂ ਨੂੰ ਵਰਤੋਂ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਇਲੈਕਸ਼ਨ 2024 ਦਾ ਮੁੱਖ ਸਲੋਗਨ “ ਸਾਡੀ ਵੋਟ ਹਰੀ ਭਰੀ ਵੋਟ” ਰੱਖਿਆ ਗਿਆ ਹੈ ਜਿਸ ਬਾਰੇ ਹਾਜ਼ਰ ਸਟਾਫ ਨੂੰ ਜਾਣੂੰ ਕਰਵਾਇਆ ਗਿਆ।ਇਸ ਮੌਕੇ ਇਲੈਕਸ਼ਨ ਕਾਨੂੰਗੋ ਦਲਜੀਤ ਸਿੰਘ, ਅਮਿਤ ਸੈਣੀ, ਨਰਿੰਦਰ ਰਾਣਾ, ਕੁਲਬੀਰ ਨੇਗੀ, ਅਵਤਾਰ ਸਿੰਘ, ਅਜੀਤ ਸਿੰਘ, ਰਜਨੀਸ਼, ਸੁਪ੍ਰੀਆ ਠਾਕੁਰ, ਮਨਪ੍ਰੀਤ ਸਿੰਘ, ਮਨਜੀਤ ਕੌਰ, ਮਮਤਾ ਰਾਣੀ, ਹਰਪ੍ਰੀਤ ਕੌਰ, ਅਰਚਨਾ ਰਾਣੀ, ਰਾਜਿੰਦਰ ਕੌਰ, ਸ਼ਾਨੂੰ ਰਾਣਾ, ਕਾਂਤਾ, ਮੋਹਣ ਸਿੰਘ ਮਿੰਟੂ, ਜਸਵੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here