ਮੋਗਾ 7 ਫਰਵਰੀ ( ਅਸ਼ਵਨੀ) -ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਕੁਸ਼ਟ ਰੋਗ ਵਿਰੋਧੀ ਜਾਗਰੂਕਤਾ ਪੰਦਰਵਾੜਾ ਮਿਤੀ 30 ਜਨਵਰੀ ਤੋਂ ਮਨਾਇਆ ਜਾ ਰਿਹਾ ਹੈ।ਇਸ ਕੁਸ਼ਟ ਰੋਗ ਵਿਰੋਧੀ ਜਾਗਰੂਕਤਾ ਪੰਦਰਵਾੜੇ ਦੀਆਂ ਗਤੀਵਿਧੀਆਂ ਦੀ ਕੜੀ ਤਹਿਤ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਨਾਂ ਅਤੇ ਵੱਖ ਵੱਖ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤ ਗਿਆ।ਇਸ ਰੈਲੀ ਨੂੰ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਨੇ ਹਰੀ ਝੰਡੀ ਦੇ ਕੇ ਸਿਵਲ ਹਸਪਾਤਲ ਮੋਗਾ ਤੋਂ ਰਵਾਨਾ ਕੀਤਾ। ਇਸ ਮੌਕੇ ਡਾ. ਰਿਪੁਦਮਨ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਅਸ਼ੋਕ ਸਿੰਗਲਾ ਡੀ.ਆਈ.ਓ. ਅਤੇ ਡਾ. ਸੁਖਪ੍ਰੀਤ ਬਰਾੜ ਐੱਸ.ਐਮ.ਓ. ਮੋਗਾ ਅਤੇ ਇੰਚਾਰਜ ਕੁਸ਼ਟ ਰੋਗ ਨਿਵਾਰਨ ਸੋਸਇਟੀ ਮੋਗਾ ਡਾ. ਜਸਪ੍ਰੀਤ ਕੌਰ ਵੀ ਹਾਜ਼ਰ ਸਨ।
ਇਸ ਰੈਲੀ ਦੌਰਾਨ ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ। ਸਮੇਂ ਸਿਰ ਪਤਾ ਲੱਗ ਜਾਣ ਤੇ ਇਸ ਦਾ ਇਲਾਜ ਹੋ ਸਕਦਾ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਦਿੱਤੇ ਸੰਦੇਸ਼ ਕੁਸ਼ਟ ਰੋਗੀਆੰਂ ਨਾਲ ਹਮੇਸ਼ਾ ਪਿਆਰ ਅਤੇ ਹਮਦਰਦੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਨਫਰਤ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਸਗੋ ਆਮ ਲੋਕਾਂ ਵਾਂਗੂ ਹਮਦਰਦੀ ਵਾਲਾ ਵਿਵਹਾਰ ਰੱਖਣਾ ਚਾਹੀਦਾ ਹੈ।ਇਸ ਮੌਕੇ ਬਲਬੀਰ ਕੌਰ , ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਰਿ ਸਨ।
