Home Protest ਟੁੱਟੀਆਂ ਸੜਕਾਂ ਲਈ ਕਰੋੜਾ ਮਨਜੂਰ ਕਰਵਾਉਣ ਦੇ ਵਿਧਾਇਕਾ ਦੇ ਦਾਅਵਿਆਂ ਤੇ ਨਹੀਂ...

ਟੁੱਟੀਆਂ ਸੜਕਾਂ ਲਈ ਕਰੋੜਾ ਮਨਜੂਰ ਕਰਵਾਉਣ ਦੇ ਵਿਧਾਇਕਾ ਦੇ ਦਾਅਵਿਆਂ ਤੇ ਨਹੀਂ ਹੈ ਇਲਾਕਾ ਨਿਵਾਸੀਆਂ ਨੂੰ ਯਕੀਨ

46
0


ਜਿੰਨਾਂ ਸਮਾਂ ਪੱਥਰ ਨਹੀਂ ਆਉਂਦਾ ਅਤੇ ਕੰਮ ਸ਼ੁਰੂ ਨਹੀਂ ਹੁੰਦਾ ਨਹੀਂ ਹਟਾਇਆ ਜਾਵੇਗਾ ਅਣਮਿੱਥੇ ਸਮੇਂ ਲਈ ਸ਼ੁਰੂ ਧਰਨਾ
ਹਠੂਰ, 30 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )-ਵਿਧਾਨ ਸਭਾ ਹਲਕਾ ਜਗਰਾਓਂ ਅਧੀਨ ਦਿਹਾਤੀ ਇਲਾਕੇ ਅੰਦਰ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਲੱਖਾ, ਹਠੂਰ, ਬਰੁਜ ਕਲਾਰਾ ਤੱਕ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਬੇ-ਹੱਦ ਖਸਤਾ ਹਾਲਤ ਵਿਚ ਹਨ। ਇਨ੍ਹਾਂ ਇਲਾਕਿਆਂ ਵਿਚ ਵੱਡੇ ਵੱਡੇ ਖੱਡੇ ਸੜਕਾਂ ਤੇ ਬਣੇ ਹੋਏ ਹਨ। ਜਿਥੋਂ ਗੱਡੀ ਲੈ ਕੇ ਲੰਘਣਾ ਤਾਂ ਦੂਰ ਦੀ ਗੱਲ ਪੈਦਲ ਨੀ ਚੱਲਣਾ ਮੁਸ਼ਿਕਲ ਹੋ ਚੁੱਕਾ ਹੈ। ਜਿਸਨੂੰ ਲੈ ਕੇ ਪਿਛਲੇ 18 ਦਿਨਾਂ ਤੋਂ ਲੋਕਾਂ ਵਲੋਂ ਉਥੇ ਪੱਕਾ ਧਰਨਾ ਲਗਾ ਦਿਤਾ ਗਿਆ ਹੈ। ਇਸ ਧਰਨੇ ਵਿਚ ਇਲਾਕਾ ਨਿਵਾਸ,ੀਆਂ ਨੇ ਐਲਾਣ ਕੀਤਾ ਸੀ ਕਿ 1 ਸਤੰਬਰ ਤੋਂ ਉਹ ਡੀਟੀ ਰੋਡ ਜਾਮ ਕਰ ਦੇਣਗੇ ਅਤੇ ਉਥੇ ਹੀ ਪੱਕਾ ਧਰਨਾ ਲਗਾ ਦਿਤਾ ਜਾਵੇਗਾ। ਜਿਸਤੋਂ ਬਾਅਦ ਸਥਾਨਕ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਮੰਗਲਵਾਰ ਨੂੰ ਪ੍ਰੈਸਨੋਟ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਲਾਕੇ ਦੀਆਂ ਇਹ ਸਾਰੀਆਂ ਸੜਕਾਂ ਅਤੇ ਬੇਟ ਏਰੀਏ ਦੀ ਇਕ ਵੱਡੀ ਸੜਕ ( ਜਿਸਦੇ ਸੰਬੰਧ ਵਿਚ ਵੀ ਧਰਨਾ ਲੱਗਣ ਦੀ ਤਿਆਰੀ ਚੱਲ ਰਹੀ ਹੈ ) ਦੇ ਨਵ ਨਿਪਮਾਣ ਲਈ ਪੈਸੇ ਮਨਜੂਰ ਗੱਲ ਕਰਨ ਦਾ ਦਾਅਵਾ ਕੀਤਾ। ਪਰ ਵਿਧਾਇਕਾ ਦੇ ਇਸ ਦਾਅਵੇ ਨੂੰ ਧਰਨਾਕਾਰੀ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਉਸ ਸਮੇਂ ਤੱਕ ਉਥੋਂ ਧਰਨਾ ਹਟਾਉਣ ਤੋਂ ਇਨਕਾਰ ਕਰ ਦਿਤਾ ਜਦੋਂ ਤੱਕ ਉਥੇ ਪੱਥਰ ਨਹੀਂ ਆ ਜਾਂਦਾ ਅਤੇ ਕੰਮ ਸ਼ੁਰੂ ਨਹੀਂ ਹੋ ਜਾਂਦਾ। ਪਰ ਫਿਲਹਾਲ ਵਿਧਾਇਕਾ ਦੇ ਇਸ ਦਾਅਵੇ ਤੋਂ ਬਾਅਦ 1 ਸਤੰਬਰ ਤੋਂ ਜੀਟੀ ਰੋਡ ਜਾਮ ਕਰਨ ਦਾ ਫੈਸਲਾ ਮੁਲਤਵੀ ਕਰ ਦਿਤਾ। ਬੁੱਧਵਾਰ ਨੂੰ 19ਵੇਂ ਦਿਨ ਵਿਚ ਸ਼ਾਮਲ ਹੋਏ ਧਰਨੇ ਤੇ ਹੁਕਮਰਾਜ ਸਿੰਘ ਦੇਹੜਕਾ ,ਸਰਪੰਚ ਮਲਕੀਤ ਸਿੰਘ ਹਠੂਰ ,ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਡਾਕਟਰ ਸੁਖਦੇਵ ਸਿੰਘ ਭੁੰਦੜੀ, ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਚਮਕੌਰ ਸਿੰਘ ਕਮਾਲਪੁਰਾ, ਹਰਚੰਦ ਸਿੰਘ ਢੋਲਣ, ਲਖਵੀਰ ਸਿੰਘ ਜਗਰਾਓਂ, ਸੁਖਦੇਵ ਸਿੰਘ ਮਾਣੂਕੇ, ਅਵਤਾਰ ਸਿੰਘ ਰਸੂਲਪੁਰ, ਪਿਰਤਾਂ ਸਿੰਘ, ਸੁਰਜੀਤ ਸਿੰਘ ਲੱਖਾ, ਬਾਵਾ ਸਿੰਘ ਕਾਲਸਾਂ,ਰਾਏ ਸਿੰਘ ਲੱਖਾ ਆਦਿ ਆਗੂਆਂ ਨੇ ਸੰਬੋਧਨ ਕਰਦਿੱਾਂ ਕਿਹਾ ਕਿ ਪੰਜਾਬ ਵਿੱਚ ਟੁੱਟ ਚੁੱਕੀਆਂ ਸੜਕਾਂ ਬਣਾਉਣ ਲਈ ਲਗਾਤਾਰ ਅਣਮਿੱਥੇ ਸਮੇਂ ਦੇ ਧਰਨੇ ਨੇ ਰਿਕਾਰਡ ਕਾਇਮ ਕੀਤਾ ਕਿਉਂਕਿ ਪਹਿਲਾਂ ਕਦੇ ਵੀ ਟੁੱਟੀਆਂ ਸੜਕਾਂ ਬਣਾਉਣ ਲਈ ਇਨ੍ਹਾਂ ਲੰਬਾਂ ਸੰਘਰਸ਼ ਨਹੀਂ ਕੀਤਾ ਗਿਆ। ਅੱਜ 19ਵੇਂ ਦਿਨ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਏਕਤਾ ਨੇ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਲੱਖਾ, ਹਠੂਰ, ਬਰੁਜ ਕਲਾਰਾ ਤੱਕ ਸੜਕਾਂ ਪਾਸ ਕਰਨ ਦਾ ਦਾਅਵਾ ਵਿਧਾਇਕਾ ਵਲੋਂ ਕੀਤਾ ਗਿਆ ਹੈ ਪਰ ਜਿਨ੍ਹਾਂ ਚਿਰ ਇਨ੍ਹਾਂ ਸੜਕਾਂ ਉਪਰ ਪੱਥਰ ਦੇ ਟਰੱਕ ਲੈਕੇ ਨਹੀਂ ਆਉਂਦੇ ਅਸੀਂ ਉਨ੍ਹਾਂ ਚਿਰ ਧਰਨਾ ਜਾਰੀ ਰੱਖਾਂਗੇ ਕਿਉਂਕਿ ਸੜਕਾਂ ਸਬੰਧੀ ਪਹਿਲਾਂ ਬਹੁਤ ਵਾਰ ਲਾਰੇ ਲੱਪੇ ਲਾ ਕੇ ਹੀ ਸਾਰ ਦਿਤਾ ਗਿਆ। ਹੁਣ ਅਸੀਂ ਉਨ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣਾ ਹੈ। ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਕਰਮਾਂ ਸਿੰਘ ਚਕਰ,ਮਾਣਾ ਹਠੂਰ, ਮਨਜਿੰਦਰ ਸਿੰਘ ਜੱਟਪੁਰਾ, ਇੰਦਰਪਾਲ ਸਿੰਘ ਗਿੱਲ, ਤੇਜ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਭਾਈ ਮੰਦਰ ਸਿੰਘ ਲੱਖਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here