
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ FASTag ਸਕੈਨਿੰਗ ਨਾਲ ਪੈਸੇ ਦੀ ਚੋਰੀ ਦਿਖਾਈ ਗਈ ਹੈ।ਇਕ ਬੱਚਾ ਫਾਸਟੈਗ ਨੂੰ ਸਕੈਨ ਕਰ ਰਿਹਾ ਹੈ।ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਇਕ ਗੈਂਗ ਪੈਸੇ ਦੀ ਚੋਰੀ ਕਰ ਰਿਹਾ ਹੈ। ਸਰਕਾਰੀ ਏਜੰਸੀ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਹੈ।ਆਓ ਜਾਣਦੇ ਹਾਂ ਕਿ ਮਾਮਲਾ ਕੀ ਹੈ।ਦਰਅਸਲ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰਡਾ ਸ਼ੀਸ਼ਾ ਕੱਪੜੇ ਨਾਲ ਸਾਫ਼ ਕਰਦੇ ਹੋਏ ਇਕ ਬੱਚਾ ਫਾਸਟੈਗ ਦੇ ਸਕੈਨ ਕੋਡ ਨੂੰ ਸਮਾਰਟਵਾਚ ਨਾਲ ਸਕੈਨ ਕਰਦਾ ਹੈ।ਇਸ ਤੋਂ ਬਾਅਦ ਉਹ ਉੱਥੋਂ ਫ਼ਰਾਰ ਹੋ ਜਾਂਦਾ ਹੈ। ਵੀਡੀਓ ਦੇ ਅਖੀਰ ‘ਚ ਕਾਰ ਚਾਲਕ ਦੱਸਦਾ ਹੈ ਕਿ ਉਸ ਬੱਚੇ ਨੇ ਕਾਰ ਸਾਫ਼ ਕਰਨ ਬਹਾਨੇ ਸਕੈਮ ਕੀਤਾ ਹੈ।ਉਸਨੇ ਫਾਸਟੈਗ ‘ਚ ਜਮ੍ਹਾਂ ਪੈਸੇ ਆਪਣੀ ਸਮਾਰਟਵਾਚ ਨਾਲ ਸਕੈਨ ਕਰ ਕੇ ਕੱਢ ਲਏ।ਵਾਇਰਲ ਵੀਡੀਓ ਦਾ ਸੱਚ ਜਾਣਨ ਲਈ ਫਾਸਟੈਗ ਦਾ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ ਤਾਂ ਫਾਸਟੈਗ ਦੇ ਅਕਾਊਂਟ ‘ਤੇ ਵਾਇਰਲ ਵੀਡੀਓ ਦੇ ਰਿਪਲਾਈ ‘ਚ ਇਕ ਪੋਸਟ ਮਿਲੀ। ਫਾਸਟੈਗ ਨੇ ਲਿਖਿਆ- NETC ਫਾਸਟੈਗ ਦਾ ਲੈਣ-ਦੇਣ ਸਿਰਫ਼ ਰਜਿਸਟਰਡ ਵਪਾਰੀ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਉਸ ਦੀ ਜੀਓ ਲੋਕਸ਼ਨ ਤੋਂ NPCI ਨੇ ਫਾਸਟੈਗ ਵਿਵਸਥਾ ‘ਚ ਸ਼ਾਮਲ ਕੀਤਾ ਹੈ।NETC FASTag ‘ਤੇ ਕੋਈ ਵੀ ਗ਼ੈਰ-ਅਧਿਕਾਰਤ ਡਿਵਾਈਸ ਟ੍ਰਾਂਜ਼ੈਕਸ਼ਨ ਨਹੀਂ ਕਰ ਸਕਦੀ।ਫਾਸਟੈਗ ਪੂਰੀ ਤਰ੍ਹਾਂ ਸੁਰੱਖਿਅਤ ਹੈ।Paytm ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਇਸ ਵੀਡੀਓ ਨੂੰ ਫੇਕ ਦੱਸਿਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਵੀਡੀਓ ਗ਼ਲਤ ਜਾਣਕਾਰੀ ਫੈਲਾ ਰਹੀ ਹੈ। ਇੰਡੀਪੈਂਡੇਂਟ ਫੈਕਟ ਚੈਕਰਜ਼ ਨੇ ਵੀ ਵੀਡੀਓ ਨੂੰ ਫਰਜ਼ੀ ਦੱਸਿਆ ਹੈ।