ਜਗਰਾਉ , 22 ਅਕਤੂਬਰ ( ਭਗਵਾਨ ਭੰਗੂ, ਮੋਹਿਤ ਜੈਨ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਵਲੋ ਪ੍ਰਧਾਨ ਕੈਪਟਨ ਨਰੇਸ਼ ਵਰਮਾ ਅਤੇ ਚੇਅਰਮੈਨ ਗੁਰਮੇਲ ਸਿੰਘ ਢਿਲੋਂ ਦੀ ਯੋਗ ਅਗਵਾਈ ਹੇਠ 26 ਬਜੁਰਗਾਂ ਨੂੰ ਮਿਠਾਈ , ਗਿਫਟ ਅਤੇ ਸ਼ਗਨ ਦੇ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਆਰ.ਕੇ ਹਾਈ ਸਕੂਲ ਜਗਰਾੳ ਵਿੱਚ ਰੱਖੇ ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਕੇਵਲ ਮਲਹੋਤਰਾ, ਅਰਬਿੰਦ ਬਾਂਸਲ ਅਤੇ ਹਰਿੰਦਰ ਸਿੰਘ ( ਐਸ ਡੀ ੳ) ਸਨ।ਇਸ ਮੋਕੇ ਕੇਵਲ ਮਲਹੋਤਰਾ ਅਤੇ ਅਰਵਿੰਦ ਬਾਂਸਲ(ਕਨੇਡਾ) ਨੇ ਸਾਰੇ ਬਜੁਰਗਾਂ ਨੂੰ ਅਪਣੇ ਵਲੋਂ ਮਿਠਾਈ ਦੇ ਡਿੱਬੇ,ਹਰਿੰਦਰ ਸਿੰਘ(ਐਸ ਡੀ ੳ, ਟੈਲੀਕੋਮ,ਲੌਧਿਆਣਾ)) ਅਤੇ ਸੀਮਾ ਸ਼ਰਮਾ ਨੇ ਸ਼ਗਨ ਅਤੇ ਸਾਜਨ ਮਲਹੋਤਰਾ ਨੇ ਰਵੀ ਮਲਹੋਤਰਾ ਵਲੋਂ ਭੇਜੇ ਗਿਫਟ ਵੰਡੇ।। ਬਜੁਰਗਾਂ ਨੇ ਸਭ ਨੂੰ ਖੁਸ਼ ਹੋਕੇ ਆਸ਼ੀਰਵਾਦ ਦਿੱਤਾ।।ਇਸ ਮੋਕੇ ਕੈਪਟਨ ਨਰੇਸ਼ ਵਰਮਾ ਅਤੇ ਐਡਵੋਕੇਟ ਨਵੀਨ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ। ਇਥੇ ਵਰਨਣ ਯੋਗ ਹੈ ਕਿ ਕੈਪਟਨ ਨਰੇਸ਼ ਵਰਮਾ ਵਲੋਂ ਇਨਾਂ 26 ਬਜੁਰਗਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ।