Home Uncategorized ਵੋਟ ਪਾਉਂਦੇ ਸਮੇਂ ਦੀ ਵੀਡੀਓ ਬਣਾਉਣ ਕਾਰਨ ਸਾਬਕਾ ਵਿਧਾਇਕ ਦੇ ਬੇਟੇ ਖਿਲਾਫ਼...

ਵੋਟ ਪਾਉਂਦੇ ਸਮੇਂ ਦੀ ਵੀਡੀਓ ਬਣਾਉਣ ਕਾਰਨ ਸਾਬਕਾ ਵਿਧਾਇਕ ਦੇ ਬੇਟੇ ਖਿਲਾਫ਼ ਕੇਸ ਦਰਜ

33
0


ਲੁਧਿਆਣਾ,2 ਜੂਨ (ਅਸ਼ਵਨੀ – ਮੁਕੇਸ਼) : ਵੋਟ ਪਾਉਂਦੇ ਸਮੇਂ ਈਵੀਐਮ ਦੀ ਵੀਡੀਓ ਬਣਾ ਕੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਹਰੀਸ਼ ਬੇਦੀ ਦੇ ਬੇਟੇ ਹਿਤੇਸ਼ ਬੇਦੀ (ਹਨੀ ਬੇਦੀ) ਖਿਲਾਫ਼ ਮੁਕੱਦਮਾ ਦਰਜ ਕੀਤਾ ਹੈl ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇਹ ਕਾਰਵਾਈ ਹਲਕਾ ਸੈਂਟਰਲ ਬੂਥ ਨੰਬਰ 142 ਦੇ ਪੀਆਰਓ ਪਿੰਡ ਮਾਣਕਵਾਲ ਦੇ ਵਾਸੀ ਕਿਸ਼ੋਰ ਦੀ ਸ਼ਿਕਾਇਤ ਤੇ ਕੀਤੀ।ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰੀਜ਼ਾਈਡਿੰਗ ਅਫਸਰ ਕਿਸ਼ੋਰ ਨੇ ਦੱਸਿਆ 1 ਜੂਨ ਨੂੰ ਚੋਣਾਂ ਵਾਲੇ ਦਿਨ ਉਹ ਆਪਣੀ ਡਿਊਟੀ ‘ਤੇ ਤਾਇਨਾਤ ਸੀ l ਇਸੇ ਦੌਰਾਨ ਪੀਆਰਓ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੂਥ ਦੇ ਵੋਟਰ ਨੰਬਰ 469 ਹਿਤੇਸ਼ ਬੇਦੀ ਨੇ ਵੋਟ ਪਾਉਂਦੇ ਸਮੇਂ ਸਟਾਫ ਤੇ ਪੁਲਿਸ ਮੁਲਾਜ਼ਮਾਂ ਤੋਂ ਚੋਰੀ ਮੋਬਾਈਲ ਫੋਨ ਆਪਣੇ ਨਾਲ ਲੈ ਗਿਆl ਬੂਥ ਕੰਪਾਰਟਮੈਂਟ ‘ਚ ਪਹੁੰਚ ਕੇ ਉਨ੍ਹਾਂ ਵੋਟ ਪਾਉਂਦੇ ਸਮੇਂ ਬੈਲਟ ਯੂਨਿਟ ਇਕ ਦੀ ਫੋਟੋ ਖਿੱਚ ਕੇ ਆਪਣੇ ਫੇਸਬੁੱਕ ਐਕਾਊਂਟ ‘ਤੇ ਅਪਲੋਡ ਕਰ ਦਿੱਤੀ। ਅਜਿਹਾ ਕਰ ਕੇ ਮੁਲਜ਼ਮ ਨੇ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਦਾ ਕਹਿਣਾ ਹੈ ਕਿ ਪ੍ਰੀਜਾਇਡਿੰਗ ਕਿਸ਼ੋਰ ਦੀ ਸ਼ਿਕਾਇਤ ‘ਤੇ ਹਿਤੇਸ਼ ਬੇਦੀ (ਹਨੀ ਬੇਦੀ) ਖਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈl