Home Punjab ਓਵਰਲੋਡ ਟਰੱਕ ਨੇ ਅਚਾਨਕ ਮਾਰੀ ਬ੍ਰੇਕ, ਹਾਦਸੇ ਦਾ ਸ਼ਿਕਾਰ ਬਣੇ ਕਾਰ ਸਵਾਰ...

ਓਵਰਲੋਡ ਟਰੱਕ ਨੇ ਅਚਾਨਕ ਮਾਰੀ ਬ੍ਰੇਕ, ਹਾਦਸੇ ਦਾ ਸ਼ਿਕਾਰ ਬਣੇ ਕਾਰ ਸਵਾਰ ਦੀ ਮੌਕੇ ‘ਤੇ ਮੌਤ

40
0


ਲੁਧਿਆਣਾ,2 ਜੂਨ (ਰਾਜਨ ਜੈਨ – ਅਨਿਲ) : ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਨੰਦਪੁਰ ਦੇ ਲਾਗੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਵਿਅਕਤੀ ਦੀ ਥਾਈਂ ਮੌਤ ਹੋ ਗਈ l ਦਰਅਸਲ ਓਵਰਲੋਡ ਟਰੱਕ ਦੇ ਚਾਲਕ ਨੇ ਰਾਹ ‘ਚ ਇਕਦਮ ਬ੍ਰੇਕ ਮਾਰ ਦਿੱਤੀl ਸਿੱਟੇ ਵਜੋਂ ਪਿੱਛੋਂ ਆ ਰਹੀ ਕਾਰ ਟਰੱਕ ਨਾਲ ਟਕਰਾਈ ਤੇ ਭਿਆਨਕ ਟੱਕਰ ਦੌਰਾਨ ਕਾਰ ਚਾਲਕ ਦੀ ਮੌਤ ਹੋ ਗਈlਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗਿੱਲ ਰੋਡ ਮਿਲਰਗੰਜ ਦੇ ਰਹਿਣ ਵਾਲੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਜੀਜੇ ਜਸਪ੍ਰੀਤ ਸਿੰਘ (40) ਨਾਲ ਖੰਨਾ ਤੋਂ ਲੁਧਿਆਣਾ ਆ ਰਿਹਾ ਸੀ l ਦੋਵੇਂ ਆਪੋ ਆਪਣੀਆਂ ਕਾਰਾਂ ‘ਚ ਸਨl ਦਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਜਸਪ੍ਰੀਤ ਸਿੰਘ ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲ ਰਿਹਾ ਸੀ l ਜਿਵੇਂ ਹੀ ਜਸਪ੍ਰੀਤ ਦੀ ਕਾਰ ਨੈਸ਼ਨਲ ਹਾਈਵੇ ‘ਤੇ ਪਿੰਡ ਨੰਦਪੁਰ ਲਾਗੇ ਪਹੁੰਚੀ ਤਾਂ ਅੱਗੇ ਚੱਲ ਰਹੇ ਓਵਰਲੋਡ ਟਰੱਕ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ l ਜਸਪ੍ਰੀਤ ਦੀ ਕਾਰ ਦਾ ਸੰਤੁਲਨ ਵਿਗੜਿਆ ਤੇ ਕਾਰ ਟਰੱਕ ਨਾਲ ਟਕਰਾ ਗਈ l ਹਾਦਸਾ ਇਸ ਕਦਰ ਭਿਆਨਕ ਸੀ ਕਿ ਜਸਪ੍ਰੀਤ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ l ਮਾਮਲੇ ਵਿੱਚ ਏਐਸਆਈ ਗੁਰਦੀਪ ਸਿੰਘ ਦਾ ਕਹਿਣਾ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਉਦਮਪੁਰ ਜੰਮੂ ਕਸ਼ਮੀਰ ਦੇ ਵਾਸੀ ਸਰੂਪ ਚੰਦ ਖਿਲਾਫ ਮੁਕੱਦਮਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈl