Home Punjab ਹਸਪਤਾਲ ਦੇ ਠੇਕਾ ਮੁਲਾਜ਼ਮਾ ਨੇ ਕੀਤਾ ਪ੍ਰਦਰਸ਼ਨ

ਹਸਪਤਾਲ ਦੇ ਠੇਕਾ ਮੁਲਾਜ਼ਮਾ ਨੇ ਕੀਤਾ ਪ੍ਰਦਰਸ਼ਨ

28
0


ਜਗਰਾਓਂ, 14 ਜੂਨ ( ਜਗਰੂਪ ਸੋਹੀ, ਧਰਮਿੰਦਰ )-ਸਿਵਲ ਹਸਪਤਾਲ ਜਗਰਾਓਂ ਵਿਖੇ ਠੇਕੇਦਾਰ ਅਧੀਨ ਕੰਮ ਕਰਦੇ ਸੁਰੱਖਿਆ ਗਾਰਡਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਾਰਨ ਸ਼ੁੱਕਰਵਾਰ ਨੂੰ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮ ਜਗਸੀਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਗਾਰਡ ਅਤੇ ਸਫ਼ਾਈ ਕਰਮਚਾਰੀਆਂ ਸਮੇਤ ਕਰੀਬ 24 ਮੁਲਾਜ਼ਮ ਠੇਕੇਦਾਰ ਅਧੀਨ ਕੰਮ ਕਰਦੇ ਹਨ। ਨਿਯਮਾਂ ਅਨੁਸਾਰ ਉਨ੍ਹਾਂ ਦਾ ਸੀਐਸਆਈ ਕਾਰਡ ਅਤੇ ਬੈਂਕ ਦਾ ਯੂਐਲਏ ਖਾਤਾ ਵੀ ਠੇਕੇਦਾਰ ਨੂੰ ਖੋਲ੍ਹਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਪਰ ਠੇਕੇਦਾਰ ਵੱਲੋਂ ਨਾ ਤਾਂ ਉਨ੍ਹਾਂ ਦੇ ਸੀਐਸਆਈ ਕਾਰਡ ਬਣਾਏ ਗਏ ਅਤੇ ਨਾ ਹੀ ਉਨ੍ਹਾਂ ਦਾ ਯੂਐਲਏ ਬੈਂਕ ਖਾਤਾ ਖੋਲਿ੍ਹਆ ਗਿਆ। ਜਿਸ ਕਾਰਨ ਉਹ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਡੇਢ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਠੇਕੇਦਾਰ ਅਕਸਰ ਸਮੇਂ ਤੇ ਉਨਾਂ ਨੂੰ ਤਨਖਾਹ ਨਹੀਂ ਦਿੰਦਾ। ਜਦੋਂ ਮੁਲਾਜ਼ਮ ਉਸ ਨੂੰ ਸਮੇਂ ਸਿਰ ਤਨਖਾਹ ਦੇਣ ਜਾਂ ਕਾਰਡ ਬਣਵਾਉਣ ਲਈ ਕਹਿੰਦੇ ਹਨ ਤਾਂ ਠੇਕੇਦਾਰ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇ ਕੇ ਚੁੱਪ ਕਰਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਠੇਕੇਦਾਰ ਨੂੰ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਠੇਕੇਦਾਰ ਨੇ ਉਨ੍ਹਾਂ ਦੀ ਤਨਖਾਹ ਨਾ ਦਿੱਤੀ ਅਤੇ ਹੋਰ ਸਹੂਲਤਾਂ ਸੰਬੰਧੀ ਕਦਮ ਨਹੀਂ ਉਠਾਏ ਤਾਂ ਉਹ ਸਿਵਲ ਹਸਪਤਾਲ ਦੇ ਗੇਟ ਅੱਗੇ ਬੈਠ ਕੇ ਧਰਨਾ ਦੇਣਗੇ ਅਤੇ ਆਪਣਾ ਕੰਮ ਬੰਦ ਕਰ ਦੇਣਗੇ। ਇਸ ਸਬੰਧੀ ਜਦੋਂ ਐਸਐਮਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦਾ ਹਸਪਤਾਲ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਅਤੇ ਨਾ ਹੀ ਇਹ ਸਰਕਾਰੀ ਮੁਲਾਜ਼ਮ ਹਨ। ਇਹ ਠੇਕੇਦਾਰ ਵੱਲੋਂ ਰੱਖੇ ਮੁਲਾਜ਼ਮ ਹਨ।