ਸੁਖਬੀਰ ਬਾਦਲ ਦਾ ਦਰਦ–ਭਾਜਪਾ ਨੂੰ ਵੋਟ ਪਾਉਣ ਵਾਲਾ ਸਿੱਖ ਨਹੀਂ ?
ਰਾਜਨੀਤੀ ਅੱਜ ਦੇ ਸਮੇਂ ਵਿਚ ਇਕ ਅਜਿਹਾ ਮੰਚ ਬਣ ਗਿਆ ਹੈ। ਜਿਸ ਵਿਚ ਕੋਈ, ਕਦੋਂ ਅਤੇ ਕਿਥੇ ਪਲਟੀ ਮਾਰ ਜਾਏ ਇਹ ਕੋਈ ਨਹੀਂ ਕਹਿ ਸਕਦਾ। ਦੇਸ਼ ਦੀ ਆਜ਼ਾਦੀ ਸਮੇਂ ਰਾਜਨੀਤੀ ਨੂੰ ਦੇਸ਼ ਸੇਵਾ ਵਜੋਂ ਦੇਖਿਆ ਜਾਂਦਾ ਸੀ ਅਤੇ ਦੇਸ਼ ਦੀ ਸੇਵਾ ਕਰਨ ਦਾ ਇਰਾਦਾ ਰੱਖਣ ਵਾਲੇ ਲੋਕ ਹੀ ਜ਼ਿਆਦਾਤਰ ਰਾਜਨੀਤੀ ਵਿਚ ਆਉਂਦੇ ਸਨ। ਹੌਲੀ-ਹੌਲੀ ਸਮਾਂ ਬਦਲ ਗਿਆ। ਰਾਜਨੀਤੀ ਸੇਵਾ ਦੀ ਬਜਾਏ ਇੱਕ ਵੱਡਾ ਲਾਭਦਾਇਕ ਧੰਦਾ ਬਣ ਗਿਆ। ਜਿਸ ਵਿੱਚ ਇੱਕ ਵਾਰ ਜਦੋਂ ਕੋਈ ਵਿਅਕਤੀ ਸ਼ਾਮਲ ਹੋ ਜਾਂਦਾ ਹੈ, ਤਾਂ ਭਾਵੇਂ ਸਫਲ ਹੋਵੇ ਭਾਵੇਂ ਨਾ ਹੋਵੇ ਪਰ ਉਹ ਉਸਤੋਂ ਬਾਅਦ ਆਪਣੀਆਂ ਆਉਣ ਵਾਲੀਆਂ ਸੱਤ ਪੀੜੀਆਂ ਤੱਕ ਦੀ ਰੋਟੀ ਦਾ ਜੁਗਾੜ ਕਰ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਸਿਆਸੀ ਲੋਕ ਆਪਣੇ ਨਿੱਜ਼ੀ ਸਵਾਰਥ ਲਈ ਪਾਰਟੀ ਤੁਰੰਤ ਬਦਲ ਲੈਂਦੇ ਹਨ। ਸਵੇਰੇ ਇਕ ਪਾਰਟੀ ਵਿਚ ਹੁੰਦੇ ਹਨ, ਦੁਪਿਹਰ ਸਮੇਂ ਦੂਜੀ ਪਾਰਟੀ ਦਾ ਗੁਣਗਾਣ ਕਰਦੇ ਹਨ ਅਤੇ ਸ਼ਾਮ ਵੇਲੇ ਕਿਸੇ ਤੀਸਰੀ ਪਾਰਟੀ ਵਿਚ ਸ਼ਾਮਲ ਹੋਏ ਹੁੰਦੇ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ 25 ਸਾਲ ਤੱਕ ਗਠਜੋੜ ਰਿਹਾ ਹੈ। ਇਹ ਦੋਵੇਂ ਪਾਰਟੀਆਂ ਆਪਸ ਵਿੱਚ 25 ਸਾਲ ਤੱਕ ਪੂਰੇ ਤਾਲ ਮੇਲ ਨਾਲ ਚੱਲਦੀਆਂ ਰਹੀਆਂ ਹਨ। ਪੰਜਾਬ ਵਿਚ ਅਕਾਲੀ ਸਰਕਾਰ ਸਮੇਂ ਭਾਜਪਾ ਨੂੰ ਪੂਰਾ ਮਾਣ ਸਤਿਕਾਰ ਦਿਤਾ ਗਿਆ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਤੇ ਅਕਾਲੀ ਦਲ ਨੂੰ ਬਾਦਲ ਪਰਿਵਾਰ ਰਾਹੀਂ ਮੰਤਰੀ ਬਣਾਇਆ। ਪਰ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਲਸੋਂ ਲਿਆਉਣ ਤੇ ਅਕਾਲੀ ਦਲ ਨੂੰ ਮਜ਼ਬੂਰੀ ਵਿਚ ਭਾਜਪਾ ਨਾਲੋਂ ਨਾਤਾ ਤੋੜਣਾ ਪਿਆ। ਹੁਣ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਸਿੱਖ ਭਾਜਪਾ ਨੂੰ ਵੋਟਾਂ ਪਾਉਂਦਾ ਹੈ, ਉਹ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਹੈ ਕਿਉਂਕਿ ਭਾਜਪਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਵੰਡ ਪਾਈ ਗਈ। ਇਸ ਤੋਂ ਇਲਾਵਾ ਭਾਜਪਾ ਵਲੋਂ ਆਰਐਸਐਸ ਦੇ ਇਸ਼ਾਰੇ ਤੇ ਸ੍ਰੀ ਹਜ਼ੂਰ ਸਾਹਿਬ ਅਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨਾਲੋਂ ਅਤਾਲੀ ਦਲ ਵਲੋਂ ਗਠਦੋੜ ਤੋੜ ਲੈਣ ਕਾਰਨ ਭਾਜਪਾ ਪੰਜਾਬ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੀ ਹੈ। ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਨੂੰ ਭਾਵੇਂ ਸਿਆਸੀ ਕਿਹਾ ਜਾ ਸਕਦਾ ਹੈ ਪਰ ਭਾਜਪਾ ਨੂੰ ਵੋਟ ਪਾਉਣ ਵਾਲਾ ਵਿਅਕਤੀ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਹੈ, ਇਹ ਦਲੀ ਸੁਖਬੀਰ ਬਾਦਲ ਦੇ ਮੂੰਹੋਂ ਜਚਦੀ ਨਹੀਂ ਹੈ ਕਿਉਂਕਿ ਜਦੋਂ ਅਕਾਲੀ ਦਲ ਅਤੇ ਭਾਜਪਾ 25 ਸਾਲਾਂ ਤੋਂ ਰਾਜ ਕਰ ਰਹੇ ਸਨ ਤਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਭਾਜਪਾ ਲਈ ਵੋਟਾਂ ਮੰਗਦਾ ਰਿਹਾ ਹੈ ਅਤੇ ਭਾਜਪਾ ਅਕਾਲੀ ਦਲ ਦੀ ਸਰਕਾਰ ਵਿਚ ਬਰਾਬਰ ਦੀ ਹਿੱਸੇਦਾਰੀ ਰਹੀ ਹੈ ਅਤੇ ਕੇਂਦਰ ਵਿਚ ਵੀ ਬਾਦਲ ਪਰਿਵਾਰ ਨੂੰ ਮੰਤਰੀ ਅਹੁਦੇ ਮਿਲਦੇ ਰਹੇ ਹਨ। .ਉਸ ਵੇਲੇ ਬਾਦਲ ਪਿਓ ਪੁੱਤ ਭਾਜਪਾ ਲਈ ਵੋਟਾਂ ਮੰਗਦੇ ਸਨ ਕਿ ਮੋਦੀ ਸਰਕਾਰ ਤੋਂ ਉਹ ਪੰਜਾਬ ਦੇ ਵਿਕਾਸ ਲਈ ਨੋਟਾਂ ਦੇ ਟਰੱਕ ਭਰ ਕੇ ਪੰਜਾਬ ਲਿਆਇਆ ਕਰਨਗੇ। ਪਰ ਮੋਦੀ ਸਰਕਾਰ ਨੇ ਕੇਂਦਰ ਵਿਚ ਆਪਣੇ ਰਾਜ ਦੌਰਾਨ ਪੰਜਾਬ ਲਈ ਕਦੇ ਕੋਈ ਰਾਹਤ ਨਹੀਂ ਦਿੱਤੀ। ਪੰਜਾਬ ਦੇ ਸਿਰ ਅੱਤਵਾਦ ਵੇਲੇ ਦਾ ਚੜ੍ਹਿਆ ਕਰਜ਼ਾ ਵੀ ਅਕਾਲੀ ਦਲ ਦੇ ਕਹਿਣ ਤੇ ਭਾਜਪਾ ਵਲੋਂ ਨਾਫ ਨਹੀਂ ਕੀਤਾ ਜਾ ਸਕਿਆ ਜਾਂ ਫਿਰ ਇਸ ਗੱਲ ਦਾ ਜਵਾਬ ਸੁਖਬੀਰ ਬਾਦਲ ਦੇਣ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਜ਼ੇ ਮਾਫੀ ਬਾਰੇ ਕਿਹਾ ਸੀ ? ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਕਰਕੇ ਹਰਿਆਣਾ ਸ਼ੇਖ ਗੁਰਦੁਆਰਾ ਪ੍ਰਬੰਧਕ ਦਾ ਗਠਨ ਕੀਤਾ ਗਿਆ ਸੀ ਤਾਂ ਉਸ ਵੇਲੇ ਤਾਂ ਅਕਾਲੀ ਭਾਜਪਾ ਸਰਕਾਰ ਚੱਲ ਰਹੀ ਸੀ ਅਤੇ ਕੇਂਦਰ ਵਿਚ ਵੀ ਮੋਦੀ ਸਰਕਾਰ ਹੀ ਸੀ। ਤੁਸੀਂ ਉਸ ਵੇਲੇ ਵੀ ਕਿਉਂ ਨਹੀਂ ਕੁਝ ਕ੍ਰ ਸਕੇ ਜਾਂ ਉਸ ਵੇਲੇ ਭਾਜਪਾ ਦਾ ਵਿਰੋਧ ਕਿਉਂ ਨਹੀਂ ਕੀਤਾ। ਮਜ਼ਬੂਰੀ ਨਾਲ ਭਾਜਪਾ ਨਾਲੋਂ ਨਾਤਾ ਤੋੜਣਾ ਪਿਆ ਪਰ ਉਸਦਾ ਮਲਾਲ ਤੁਹਾਨੂੰ ਹਮੇਸ਼ਾ ਰਿਹਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਤਾਂ ਆਪਣੇ ਆਖਰੀ ਸਮੇਂ ਤੱਕ ਪਛਤਾਵੇ ਵਿਚ ਰਹੇ। ਲੋਕ ਸਭਾ ਚੋਣਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਆਪਸ ’ਚ ਗਠਜੋੜ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀਆਂ ਹੋਈਆਂ ਸਨ ਅਤੇ ਦੋਵਾਂ ਪਾਰਟੀਆਂ ’ਚ ਸੀਟਾਂ ਦੀ ਵੰਡ ਲਗਭਗ ਤੈਅ ਹੋ ਚੁੱਕੀ ਸੀ ਪਰ ਕਿਸਾਨਾਂ ਵੱਲੋਂ ਫਿਰ ਤੋਂ ਅੰਦੋਲਨ ਸ਼ੁਰੂ ਕਰਨ ਕਾਰਨ ਦੋਵਾਂ ਦੇ ਵਿਚਕਾਰ ਹੋਣ ਵਾਲੇ ਗਠਜੋੜ ਦੀ ਪੱਕੀ ਪਕਾਈ ਖਈ੍ਰ ਇ੍ਹਛ ੍ਰਊਣ ਪੈ ਗਿਆ ਅਤੇ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਅਜਿਹੇ ਵਿਚ ਸੁਖਬੀਰ ਸਿੰਘ ਬਾਦਲ ਜੇਕਰ ਭਾਜਪਾ ’ਤੇ ਨਿਸ਼ਾਨਾ ਸਾਧ ਰਹੇ ਹਨ ਤਾਂ ਉਹ ਖੁਦ ਹੀ ਮਜ਼ਾਕ ਦਾ ਪਾਤਰ ਬਣ ਰਹੇ ਹਨ ਕਿਉਂਕਿ ਪੰਜਾਬ ਦੀ ਜਨਤਾ ਇਸ ਰਾਜਨੀਤਿਕ ਪ੍ਰਕਰਣ ਬਾਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਭ ਕੁਝ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਜੇਕਰ ਚੋਣਾਂ ਦੌਰਾਨ ਦੋਵਾਂ ਵਿਚਾਲੇ ਗਠਜੋੜ ਹੁੰਦਾ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਫਾੜ ਕਰਨ, ਸ੍ਰੀ ਹਜੂਰ ਸਾਹਿਬ ਵਿਖੇ ਕਬਜ਼ਾ ਜਮਾਉਣ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਵਾਲੇ ਸਾਰੇ ਦੋਸ਼ਾਂ ਤੋਂ ਭਾਜਪਾ ਨੂੰ ਮੁਕਤ ਕਰ ਦਿੰਦੇ ? ਕਿਸਾਨ ਅੰਦੋਲਨ ਦੌਰਾਨ ਭਾਜਪਾ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਜ਼ੁਲਮਾਂ ਨੂੰ ਮੁਆਫ਼ ਕਰ ਦਿੰਦੇ ਜਾਂ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀ ਸ਼ਹੀਦੀ ਮਾਫ ਕਰ ਦਿੰਦੇ ਜਾਂ ਮੋਦੀ ਸਰਕਾਰ ਵੋਲੰ ਕਿਸਾਨਾ ਨਾਲ ਵਾਅਦੇ ਕਰਕੇ ਮੁੱਕਰ ਜਾਣ ਨੂੰ ਮਾਫ ਕਰ ਦਿੰਦੇ ? ਅਜਿਹੇ ਹੋਰ ਵੀ ਕਈ ਸਵਾਲ ਹਨ ਜੋ ਸੁਖਬੀਰ ਸਿੰਘ ਬਾਦਲ ਪਾਸੋਂ ਹਰੇਕ ਨੂੰ ਪੁੱਛਣੇ ਬਣਦੇ ਹਨ। ਕੀ ਸੁਖਬੀਰ ਇਹ ਭਰੋਸਾ ਦੇ ਸਕਦਾ ਹੈ ਕਿ ਅਗਲੇ ਭਵਿੱਖ ਵਿਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਨਾਲ ਗਠਜੋੜ ਨਹੀਂ ਕਰੇਗਾ ? ਇਹ ਸਾਰੇ ਸਵਾਲਾਂ ਦੇ ਜਵਾਬ ਜਨਤਾ ਨੂੰ ਭਲੀਭਾਂਤ ਪਤਾ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਸਮੇਂ ਤੱਕ ਪੰਜਾਬ ਵਿਚ ਫਿਰ ਤੋਂ ਅਕਾਲੀ ਭਾਜਪਾ ਗਠਜੋੜ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਸ ਲਈ ਪੰਜਾਬ ਦੀ ਜਨਤਾ ਨੂੰ ਅਪੀਲ ਹੈ ਕਿ ਕਦੇ ਵੀ ਰਾਜਨੀਤਿਕ ਲੀਡਰਾਂ ਦੇ ਬਿਆਨਾਂ ਤੋਂ ਭਾਵੁਕ ਹੋ ਕੇ ਕੋਈ ਫੈਸਲਾ ਨਾ ਲਓ। ਜੋ ਤੁਹਾਨੂੰ ਸਹੀ ਲੱਗਦਾ ਹੈ ਉਹ ਕਰੋ। ਰਾਜਨੀਤਿਕ ਲੋਕ ਆਪਣੇ ਲਾਭ ਲਈ ਕਦੇ ਵੀ ਕੁਝ ਵੀ ਕਰ ਸਕਦੇ ਹਨ।
ਹਰਵਿੰਦਰ ਸਿੰਘ ਸੱਗੂ।