Home Punjab ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦੀ ਅਚਾਨਕ ਮੌਤ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦੀ ਅਚਾਨਕ ਮੌਤ

21
0


ਹਠੂਰ, 2 ਜੂਨ ( ਜਗਰੂਪ ਸੋਹੀ )-ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਨਿਰਭੈ ਹਠੂਰ ਪੁੱਤਰ ਮਲਕੀਤ ਸਿੰਘ ਵਾਸੀ ਹਠੂਰ ਦਾ ਅਆੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦੇਹਾਂਤ ਹੋ ਗਿਆ। ਉਹ ਇਸ ਫਾਨੀ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ। ਖਿਡਾਰੀ ਨਿਰਭੈ ਸਿੰਘ ਹਠੂਰ (35) ਦੇ ਜੋਬਨ ਰੁੱਤੇ ਤੁਰ ਜਾਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਪਸਰ ਗਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਨੇ ਵਿਦੇਸ਼ਾਂ ’ਚ ਵੀ ਕਬੱਡੀ ਖੇਡ ਦੇ ਮੈਚਾਂ ਵਿਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਉਸਨੇ ਅਨੇਕਾਂ ਮਾਣ ਸਨਮਾਨ ਹਾਸਲ ਕੀਤੇ। ਇਕ ਵਾਰ ਉਸਨੂੰ ਖੇਡ ਪ੍ਰੇਮੀਆਂ ਵਲੋਂ ਇਕ ਸਾਲ ਵਿਚ ਹੀ ਅੱਧੀ ਦਰਜਨ ਤੋਂ ਉੱਪਰ ਮੋਟਰ ਸਾਈਕਲਾਂ ਨਾਲ ਸਨਮਾਨਿਤ ਕਰਕੇ ਨਿਵਾਜਿਆ ਗਿਆ ਸੀ। ਕਸਬਾ ਹਠੂਰ ਦਾ ਅੰਤਰਰਾਸ਼ਟਰੀ ਪੱਧਰ ’ਤੇ ਨਾਂ ਰੌਸ਼ਨ ਕਰਨ ਵਾਲੇ ਇਸ ਨਾਮਵਰ ਖਿਡਾਰੀ ਨਿਰਭੈ ਹਠੂਰ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿਚ ਬੈਠਾ ਹਰ ਖੇਡ ਪ੍ਰੇਮੀ ਨਿਰਾਸ਼ ਹੈ।