Home Protest ਜਮਹੂਰੀ ਕਿਸਾਨ ਸਭਾ ਵੱਲੋਂ ਸੰਗਰਾਮ ਜਾਰੀ ਰੱਖਣ ਦਾ ਅਹਿਦ

ਜਮਹੂਰੀ ਕਿਸਾਨ ਸਭਾ ਵੱਲੋਂ ਸੰਗਰਾਮ ਜਾਰੀ ਰੱਖਣ ਦਾ ਅਹਿਦ

50
0

ਜੋਧਾਂ ‘ਚ ਏਰੀਆ ਕਮੇਟੀ ਨੇ ਜਿੱਤ ਦਿਵਸ ਮਨਾਇਆ

ਜੋਧਾਂ- 19 ਨਵੰਬਰ ( ਬਿਊਰੋ ) ਕਿਸਾਨਾਂ ਦੇ ਘੋਲਾਂ ਵਿੱਚ ਪਰਖੀ ਹੋਈ ਲੜਾਕੂ ਜਥੇਬੰਦੀ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਜੋਧਾਂ ਵੱਲੋਂ ਸ਼ਹੀਦ ਭਗਤ ਸਿੰਘ ਬੁੱਤ ਅਸਥਾਨ ਜੋਧਾਂ-ਰਤਨ ਬਜ਼ਾਰ ਵਿੱਚ  ਭਰਵੀਂ ਮੀਟਿੰਗ ਕੀਤੀ। ਇਲਾਕੇ ਦੇ ਪਿੰਡਾਂ ਵਿੱਚੋਂ ਆਏ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਭਾਵੇ ਕਿ ਅੱਜ ਦੇ ਦਿਨ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਲਏ ਸਨ। ਪਰ ਮਾੜੀ ਨੀਅਤ ਨਾਲ ਵਾਪਸ ਹੋਏ ਇਹ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਸਾਮਰਾਜੀ  ਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ  ਹੇਠ ਲਾਗੂ ਕਰਨਾ ਚਾਹੁੰਦੀ ਹੈ। ਇਹ ਸਰਕਾਰ ਲੋਕਮਾਰੂ ਨੀਤੀਆਂ ਲਾਗੂ ਕਰਕੇ ਦੇਸ਼ ਦੇ ਲੋਕਾ, ਕਿਸਾਨਾਂ ਤੇ ਕਿਰਤੀਆਂ ਦਾ ਕਚੂੰਬਰ ਕੱਢ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੇ ਵਰ੍ਹਦਿਆ ਕਿਹਾ ਕਿ ਏਜੰਸੀਆਂ ਤੇ ਡੱਮੀ ਕਿਸਾਨ ਜਥੇਬੰਦੀਆਂ ਤੋ ਗਲਤ ਐਕਸ਼ਨ ਕਰਵਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਜਮਹੂਰੀ ਕਿਸਾਨ ਸਭਾ ਬੇਲੋੜੀ ਆਵਾਜਾਈ ਠੱਪ ਕਰਕੇ ਲੋਕਾ ਨੂੰ ਪ੍ਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਹੈ।
                ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਨੇ ਜਿੱਥੇ ਕਿਸਾਨਾਂ ਦੀਆਂ ਭਖਦੀਆਂ ਤੇ ਮੰਨੀਆਂ ਹੋਈਆਂ ਮੰਗਾ ਨੂੰ ਲਾਗੂ ਕਰਵਾਉਣ ਤੇ ਕਿਸਾਨ-ਮਜ਼ਦੂਰ  ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜਿੱਥੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਉੱਥੇ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਇਕੱਠ ਵਿੱਚ ਇਲਾਕੇ ਚੋਂ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ। ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਡਾ. ਪ੍ਰਦੀਪ ਜੋਧਾਂ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਡਾ. ਅਜੀਤ ਰਾਮ ਸ਼ਰਮਾ ਨੇ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਅਮਰਜੀਤ ਸਿੰਘ ਸਹਿਜਾਦ, ਕੇਵਲ ਸਿੰਘ ਮਨਸੂਰਾਂ, ਡਾ. ਜਸਮੇਲ ਸਿੰਘ ਲੱਲਤੋ, ਡਾ. ਭਗਵੰਤ ਸਿੰਘ ਬੰੜੂਦੀ, ਹਰਿੰਦਰ ਸਿੰਘ ਲੱਲਤੋ ਖੁਰਦ, ਅਵਤਾਰ ਸਿੰਘ ਬਿੱਟੂ ਲੱਲਤੋ ਖੁਰਦ, ਹਰਪ੍ਰੀਤ ਸਿੰਘ ਗੋਲ਼ਾਂ, ਗੁਰਦੇਵ ਸਿੰਘ ਗਰੇਵਾਲ਼, ਪਰਮਵੀਰ ਸਿੰਘ, ਮਨਪ੍ਰੀਤ ਸਿੰਘ ਜੋਧਾਂ, ਕਰਮ ਸਿੰਘ ਗਰੇਵਾਲ਼, ਬਲਦੇਵ ਸਿੰਘ ਧੂਲਕੋਟ, ਚਮਕੌਰ ਸਿੰਘ ਛਪਾਰ, ਸ਼ਿਦਰਪਾਲ ਸਿੰਘ ਬੱਲੋਵਾਲ, ਮੱਘਰ ਸਿੰਘ ਖੰਡੂਰ, ਰਾਕੇਸ਼ ਜੋਧਾਂ, ਅਵਤਾਰ ਸਿੰਘ ਤਾਰੀ ਜੋਧਾਂ, ਅਸ਼ੋਕ ਪਮਾਲੀ, ਰਮਨ ਬੱਦੋਵਾਲ, ਜੱਸੀ ਮਨਸੂਰਾਂ, ਮਨਦੀਪ ਮਨਸੂਰਾਂ, ਬਲਦੇਵ ਮਨਸੂਰਾਂ, ਮਾਨ ਸਿੰਘ ਦੋਲੋ, ਸ਼ਿਦਰ ਸਿੰਘ, ਅਜਮੇਰ ਸਿੰਘ ਥਰੀਕੇ, ਰਾਮ ਕੁਮਾਰ ਜੋਧਾਂ, ਜੱਗੀ ਮਨਸੂਰਾਂ, ਦਰਸਣ ਸਿੰਘ ਮਨਸੂਰਾਂ, ਅਜੇ ਕੁਮਾਰ ਜੋਧਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here