ਜਗਰਾਉਂ, 6 ਜੁਲਾਈ ( ਜੈਪਾਲ ਚੋਪੜਾ )-ਲੁਧਿਆਣਾ ਜ਼ਿਲੇ ਦੇ ਨਵ-ਨਿਯੁਕਤ ਜ਼ੋਨਲ ਲਾਇਸੈਂਸਿੰਗ ਅਥਾਰਟੀ (ਜ਼ੈਡਐਲਏ) ਦਿਨੇਸ਼ ਗੁਪਤਾ ਦਾ ਚਾਰਜ ਸੰਭਾਲਣ ’ਤੇ ਜਗਰਾਉਂ ਤਹਿਸੀਲ ਕੈਮਿਸਟ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ: ਜਗਮੋਹਨ ਮਿੱਤਲ ਦੀ ਅਗਵਾਈ ਹੇਠ ਟੀਮ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਡਾ: ਮਿੱਤਲ ਨੇ ਉਨ੍ਹਾਂ ਨੂੰ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡਰੱਗ ਵਿਭਾਗ ਵੱਲੋਂ ਪਹਿਲਾਂ ਵੀ ਨਸ਼ਿਆਂ ਦੇ ਸਬੰਧ ਵਿਚ ਚਲਾਈ ਗਈ ਹਰ ਮੁਹਿੰਮ ਵਿਚ ਉਨ੍ਹਾਂ ਦਾ ਐਸੋਸੀਏਸ਼ਨ ਵਲੋਂ ਹਰ ਤਰ੍ਹਾਂ ਨਾਲ ਸਹਿਯੋਗ ਦਿਤਾ ਅਤੇ ਅੱਗੇ ਵੀ ਇਸ ਸੰਬਧ ਵਿਚ ਹਰ ਤਰ੍ਹਾਂ ਦੀ ਮੁਹਿੰਮ ਲਈ ਡਟ ਕੇ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਜਗਰਾਉਂ ਤਹਿਸੀਲ ਕੈਮਿਸਟ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਖੁੱਲ੍ਹੇਆਮ ਵਿਕਰੀ ਨਹੀਂ ਕਰਦਾ। ਐਸੋ. ਦੀ ਹਰ ਮੀਟਿੰਗ ਵਿਚ ਸਾਡੇ ਵਲੋਂ ਬਕਾਇਦਾ ਹਰ ਮੈਂਬਰ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਜੇਕਰ ਕੋਈ ਮੈਂਬਰ ਅਜਿਹਾ ਕਰਦਾ ਹੈ ਤਾਂ ਐਸੋਸੀਏਸ਼ਨ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਦੇਵੇਗੀ। ਇਸ ਮੌਕੇ ਜ਼ੈੱਡ ਐਲ.ਏ ਦਿਨੇਸ਼ ਗੁਪਤਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਬਿਹਤਰੀ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਤਹਿਸੀਲ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਪਾਲ ਸਿੰਮੀ, ਮੀਤ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਕੱਤਰ ਅਜੇ ਗਰੋਵਰ ਹਾਜ਼ਰ ਸਨ।