ਜਗਰਾਉਂ, 3 ਜੁਲਾਈ ( ਜਗਰੂਪ ਸੋਹੀ)-ਇਕਬਾਲ ਸਿੰਘ ਉਰਫ ਗੋਰਾ ਗੁਰੂਸਰ ਵੱਲੋਂ ਕਬੂਤਰਾਂ ਦੀ ਬਾਜ਼ੀ ਪਿੰਡ ਗੁਰੂਸਰ ਕਰਵਾਈ ਗਈ। ਜਿਸਦਾ ਪਹਿਲਾਂ ਇਨਾਮ 24 ਹਜਾਰ, ਦੂਜਾ ਇਨਾਮ 20 ਹਜਾਰ ਅਤੇ ਤੀਜਾ ਇਨਾਮ 12 ਹਜਾਰ ਰੱਖਿਆਂ ਗਿਆ ਸੀ। ਇਸ ਮੌਕੇ ਪਹਿਲਾ ਇਨਾਮ ਸਹਿਜ ਚੌਕੀਮਾਨ ਦੇ ਕਬੂਤਰ ਨੇ ਜਿੱਤਿਆ ਅਤੇ ਦੁਜਾ ਹਰਜੀਤਾ ਕਾਉਂਕੇ ਸਾਂਝ ਨਾਲ ਹਰਿੰਦਰ ਬੱਸੀਆਂ ਅਤੇ ਤੀਜਾ ਇਨਾਮ ਨਿੰਦਾ ਗ਼ਾਲਿਬ ਨੇ ਜਿੱਤਿਆ।ਪ੍ਬੰਧਕ ਕਮੇਟੀ ਵਲੋਂ ਇਨ੍ਹਾਂ ਨੂੰ ਨਗਦ ਇਨਾਮ ਦੇ ਨਾਲ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਸਨਮਾਨ ਦੀਪਾ ਸਰਪੰਚ ਗੁਰੂਸਰ ਸਿੱਧੂ ਮਲਕ ਦਾ ਕੀਤਾ ਗਿਆ।