ਲਹਿਰਾਗਾਗਾ(ਮੋਹਿਤ)ਸਥਾਨਕ ਹਲਕੇ ਦੀਆਂ ਡਰੇਨਾਂ ਨੂੰ ਲੈ ਕੇ ਸਾਫ਼ ਸਫ਼ਾਈ ਪ੍ਰਤੀ ਹੋਰ ਵੀ ਪਰਤ- ਦਰ ਪਰਤਾਂ ਖੁੱਲ੍ਹ ਰਹੀਆਂ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਗੁਰਲਾਲ ਸਿੰਘ ਜਲੂਰ ਨੇ ਲਿਖਤੀ ਪ੍ਰਰੈਸ ਨੋਟ ਰਾਹੀਂ ਦੱਸਿਆ, ਕਿ ਲਹਿਰਾ ਹਲਕੇ ਦੀਆਂ ਕੁਝ ਡਰੇਨਾਂ ਦਾ ਠੇਕਾ ਸਬੰਧਤ ਵਿਭਾਗ ਦੇ ਹੀ ਇੱਕ ਐਸਡੀਓ ਨੇ ਆਪਣੇ ਕਿਸੇ ਖਾਸ ਵਿਅਕਤੀ ਦੇ ਨਾਮ ਲਿਆ ਹੋਇਆ ਹੈ। ਇਸ ਕਰਕੇ ਹੀ ਜੋ ਕੰਮ ਮੇਨ ਡਰੇਨ ਦਾ ਹੈ ਉਹ 59 ਲੱਖ ਦੇ ਕਰੀਬ ਮਾਨ ਸਰਕਾਰ ਵੱਲੋਂ ਅਲਾਟ ਹੋਇਆ ਸੀ, ਪੰ੍ਤੂ ਇਸ ਕੰਮ ਉਤੇ ਮਸਾਂ 8-10 ਲੱਖ ਰੁਪਏ ਖਰਚ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਕਿਉਂਕਿ ਇਕ ਪਾਸਿਉਂ ਮਿੱਟੀ ਪੁੱਟ ਕੇ ਦੂਜੇ ਪਾਸੇ ਲਾਈ ਜਾ ਰਹੀ ਹੈ। ਜਦੋਂ ਕਿ ਪਹਿਲਾਂ ਵਿਚ ਘਾਹ ਬੂਟੀ ਉਸੇ ਤਰਾਂ੍ਹ ਖੜ੍ਹੀ ਹੈ ਨਾਂ ਹੀ ਕੋਈ ਡੂੰਘਾਈ ਕੀਤੀ ਜਾ ਰਹੀ ਹੈ। ਕਿਉਂਕਿ ਉਸਦੇ ਬਿਲ ਵੀ ਸਬੰਧਤ ਐਸ ਡੀ ਓ ਨੇ ਹੀ ਪਾਸ ਕਰਨੇ ਹਨ ਤੇ ਨਾ ਮਾਤਰ ਲਾਗਤ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸ ਕੈਫ ਡਰੇਨ ਤੇ ਖਨੌਰੀ ਦੇ ਚਾਂਦੂ ਕੋਲੋਂ ਲੰਘਦੀ ਡਰੇਨ ਦਾ ਵੀ ਇਹੀ ਹਾਲ ਹੈ। ਜਲੂਰ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਸਫਾਈ ਸੰਬੰਧੀ ਕੰਮਾਂ ਨੂੰ ਲੱਖਾਂ ਨਾਲ ਸਾਰਿਆ ਜਾ ਰਿਹਾ ਹੈ। ਡਰੇਨਾਂ ਵਿੱਚ ਘਾਹ, ਫੂਸ ਅਤੇ ਬੂਟੀ ਉਸੇ ਤਰ੍ਹਾਂ ਖੜ੍ਹੀ ਹੈ। ਕਿਉਂ ਕਿ ਸਬੰਧਤ ਅਧਿਕਾਰੀ ਭਲੀ ਭਾਂਤ ਜਾਣਦੇ ਹਨ। ਕਿ ਬਰਸਾਤਾਂ ਦੌਰਾਨ ਜਦੋਂ ਇਹ ਡਰੇਨਾਂ ਭਰ ਕੇ ਚੱਲਣਗੀਆਂ, ਤਾਂ ਇਹ ਘਾਹ ਬੂਟੀ ਆਪਣੇ ਆਪ ਸਾਫ਼ ਹੋ ਜਾਵੇਗੀ। ਜਿਸ ਕਰਕੇ ਸਰਕਾਰ ਦੇ ਹੁਕਮਾਂ ਮੁਤਾਬਕ 30 ਜੂਨ ਲੰਘਣ ਉਪਰੰਤ ਵੀ ਡਰੇਨਾਂ ਦੀ ਸਫ਼ਾਈ ਮੁਕੰਮਲ ਨਹੀਂ ਕੀਤੀ ਗਈ। ਆਗੂ ਨੇ ਇਹ ਵੀ ਦੱਸਿਆ ਕਿ ਇਥੇ ਹੀ ਬੱਸ ਨਹੀਂ ਸਬੰਧਤ ਡਰੇਨ ਵਿਭਾਗ ਦੇ ਐਸ ਡੀ ਓ ਕੋਲ ਮਾਈਨਿੰਗ ਵਿਭਾਗ ਵੀ ਹੈ। ਜਿਸ ਦੇ ਅਧੀਨ 100 ਤੋਂ ਉੱਪਰ ਇੱਟਾਂ ਵਾਲੇ ਭੱਠੇ ਆਉਂਦੇ ਹਨ। ਇਸ ਸਬੰਧੀ ਵੀ ਕਿਸਾਨ ਯੂਨੀਅਨ ਵੱਲੋਂ ਆਉਂਦੇ ਦਿਨਾਂ ਵਿਚ ਵੱਡਾ ਘਪਲਾ ਉਜਾਗਰ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰੀ ਆਗੂ ਗੁਰਲਾਲ ਜਲੂਰ ਨੇ ਕਿਹਾ ਕਿ ਇੱਕ ਪਾਸੇ ਆਪ ਸਰਕਾਰ ਰਿਸ਼ਵਤ ਪ੍ਰਤੀ ਜ਼ੀਰੋ ਟਾਰਲੈਂਸ ਨੀਤੀ ਅਪਣਾਉਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਆਜਿਹੇ ਵੱਡੇ ਪਹਿਲੇ ਦਰਜੇ ਦੇ ਅਫ਼ਸਰ ਲੱਖਾਂ ਰੁਪੈ ਤਨਖਾਹ ਤੋਂ ਬਾਅਦ ਵੀ ਇਸ ਮਲਾਈਦਾਰ ਮਹਿਕਮੇ ਦਾ ਅਫਸਰ ਹੀ ਸਰਕਾਰ ਨੂੰ ਇਹਨਾਂ ਦੇ ਸਾਫ ਸਫ਼ਾਈ ਸਬੰਧੀ ਜਾਰੀ ਹੋਏ ਫੰਡਾਂ ਵਿੱਚ ਮੋਟੀ ਚੰਪਤ ਲਾ ਰਿਹਾ ਹੈ।ਗੁਰਲਾਲ ਸਿੰਘ ਸਮੇਤ ਆਗੂਆਂ ਨੇ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਵਿਜੀਲੈਂਸ ਜਾਂਚ ਕਰੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।