Home Sports ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ...

ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ

51
0

7 ਸਾਲਾ ਗੁੰਜਣ ਤੇ 90 ਸਾਲਾ ਤੇਜਾ ਸਿੰਘ ਫੱਲੇਵਾਲ ਨੇ ਜਿੱਤੇ ਦਿਲ

ਲੁਧਿਆਣਾ 3 ਫਰਵਰੀ: ( ਵਿਕਾਸ ਮਠਾੜੂ)-83ਵੇਂ ਕਿਲ੍ਹਾ ਰਾਏਪੁਰ ਰੂਰਲ ਸਪੋਰਟਸ ਫੈਸਟੀਵਲ ਦੇ ਪਹਿਲੇ ਦਿਨ ਸੱਤ ਸਾਲ ਤੋਂ 90 ਸਾਲ ਦੇ ਖਿਡਾਰੀਆਂ ਨੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।ਇਨ੍ਹਾਂ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ‘ਚ ਜਿੱਥੇ 90 ਸਾਲਾ ਤੇਜਾ ਸਿੰਘ ਨੇ ਹਿੱਸਾ ਲਿਆ ਉੱਥੇ 7 ਸਾਲ ਦੀ ਗੁੰਜਣ ਨੇ ਵੀ ਸ਼ਮੂਲੀਅਤ ਕੀਤੀ। ਤੇਜਾ ਸਿੰਘ ਨੇ ਬਜੁਰਗਾਂ ਦੀ 80 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ‘ਚ ਦੂਸਰਾ ਸਥਾਨ ਹਾਸਿਲ ਕਰਕੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਲੁਧਿਆਣਾ ਜਿਲ੍ਹੇ ਨਾਲ ਸਬੰਧਤ ਤੇਜਾ ਸਿੰਘ 1994 ਤੋਂ ਦੌੜਾਂ ‘ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਹ 70 ਤੇ 75 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਏਸ਼ੀਆ ਰਿਕਾਰਡ ਵੀ ਬਣਾ ਚੁੱਕੇ ਹਨ। ਖੇਤੀਬਾੜੀ ਕਿੱਤੇ ਨਾਲ ਜੁੜੇ ਤੇਜਾ ਸਿੰਘ ਦਾ ਪ੍ਰਣ ਹੈ ਕਿ ਉਹ ਆਖਰੀ ਦਮ ਤੱਕ ਖੇਡਾਂ ‘ਚ ਹਿੱਸਾ ਲੈਂਦਾ ਰਹੇਗਾ।ਕਿਲ੍ਹਾ ਰਾਏਪੁਰ ਖੇਡਾਂ ਦੇ 1500 ਦੌੜਾਂ ਮੁਕਾਬਲੇ ‘ਚ ਕਰਨਾਲ ਦੀ ਗੁੰਜਣ ਨੇ ਹਿੱਸਾ ਲਿਆ।ਪਵਨ ਕੁਮਾਰ ਪਹਿਲਵਾਨ ਦੀ ਸਪੁੱਤਰੀ ਗੁੰਜਣ ਆਪਣੇ ਚਾਚਾ ਨੀਰਜ ਤੋਂ ਸਿਖਲਾਈ ਲੈ ਰਹੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਖੇਡਾਂ ‘ਚ ਹਿੱਸਾ ਲੈ ਰਹੀ ਹੈ ਅਤੇ ਇੱਕ ਸਾਲ ਤੋਂ ਮੁਕਾਬਲੇਬਾਜ਼ੀ ‘ ਹਿੱਸਾ ਲੈ ਰਹੀ ਹੈ। ਗੁੰਜਣ ਆਪਣੇ ਉਮਰ ਵਰਗ ਦੇ ਮੁਕਾਬਲਿਆਂ ‘ਚ 12 ਕਿਲੋਮੀਟਰ ਤੱਕ ਦੀਆਂ ਦੌੜਾਂ ਜਿੱਤ ਚੁੱਕੀ ਹੈ। ਗੁੰਜਣ ਇੰਨ੍ਹਾਂ ਖੇਡਾਂ ‘ਚ ਭਾਵੇਂ ਤਗਮਾ ਨਹੀਂ ਜਿੱਤ ਸਕੀ ਪਰ ਉਸ ਵੱਲੋਂ ਦੌੜ ਪੂਰੀ ਕਰਕੇ ਦਰਸ਼ਕਾਂ ਦੀ ਵਾਹ ਵਾਹ ਤੇ ਉਤਸ਼ਾਹੀ ਇਨਾਮ ਜਰੂਰ ਜਿੱਤਣ ਦਾ ਮਾਣ ਪ੍ਰਾਪਤ ਕੀਤਾ।

ਬਜਰੁਗਾਂ ਦੀਆਂ 80 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਖੱਜੂ ਰਾਮ ਧਨੌਲਾ (ਬਰਨਾਲਾ) ਪਹਿਲੇ ਤੇ ਤੇਜਾ ਸਿੰਘ ਫੱਲੇਵਾਲ ਦੂਸਰੇ ਸਥਾਨ ‘ਤੇ ਰਿਹਾ।65 ਤੋਂ 70 ਸਾਲ ਉਮਰ ਵਰਗ ‘ਚ ਸੁਰਿੰਦਰਪਾਲ ਸਿੰਘ ਹੁਸ਼ਿਆਰਪੁਰ ਪਹਿਲੇ, ਸੱਤਪਾਲ ਬੁਰਾ ਹਰਿਆਣਾ ਦੂਸਰੇ ਤੇ ਲਖਵੀਰ ਸਿੰਘ ਤੀਸਰੇ ਸਥਾਨ ‘ਤੇ ਰਿਹਾ।ਲੜਕੀਆਂ ਦੀ 1500 ਮੀਟਰ ਦੌੜ ‘ਚ ਰੇਨੂੰ ਰਾਣੀ ਸੰਗਰੂਰ ਪਹਿਲੇ, ਮਨਦੀਪ ਕੌਰ ਬਠਿੰਡਾ ਦੂਸਰੇ ਤੇ ਰਮਨਜੀਤ ਕੌਰ ਸੰਗਰੂਰ ਤੀਸਰੇ ਸਥਾਨ ‘ਤੇ ਰਹੀ। ਲੜਕਿਆਂ ਦੀ 1500 ਮੀਟਰ ਦੌੜ ‘ਚ ਵਰਿੰਦਰ ਸਿੰਘ ਡੇਹਲੋਂ ਪਹਿਲੇ, ਜਗਦੇਵ ਸਿੰਘ ਜਲੰਧਰ ਦੂਸਰੇ ਤੇ ਪ੍ਰਭਜੋਤ ਸਿੰਘ ਸੰਗਰੂਰ ਤੀਸਰੇ ਸਥਾਨ ‘ਤੇ ਰਿਹਾ। ਸਾਰੇ ਜੇਤੂ ਅਥਲੀਟਾਂ ਨੂੰ ਕਰਮਵਾਰ 5 ਹਜ਼ਾਰ, 3 ਹਜ਼ਾਰ ਤੇ 2 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।

ਹਾਕੀ ਪੁਰਸ਼ਾਂ ਦੇ ਵਰਗ ‘ਚ ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਨਰਵਾਣਾ (ਹਰਿਆਣਾ) ਨੂੰ ਟਾਈਬਰੇਕਰ ਰਾਹੀਂ 3-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਦੂਸਰੇ ਮੇਚ ‘ਚ ਰਾਮਪੁਰ ਅਕੇਡਮੀ ਨੇ ਕਿਲ੍ਹਾ ਰਾਏਪੁਰ ਨੂੰ 2-1 ਨਾਲ ਹਰਾਇਆ। ਲੜਕੀਆਂ ਦੇ ਮੈਚ ‘ਚ ਦਿੱਲੀ ਨੇ ਕੁਰੂਕਸ਼ੇਤਰ ਨੂੰ 5-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ।ਇਸ ਤੋਂ ਇਲਾਵਾ ਟਰਾਲੀ ਬੈਕ ਲਗਾਉਣ, ਟਰਾਲੀ ਖਾਲੀ ਕਰਨ ਤੇ ਰੱਸਾਕਸੀ ਦੇ ਮੁਢਲੇ ਦੌਰ ਦੇ ਮੁਕਾਬਲੇ ਕਰਵਾਏ ਗਏ।

LEAVE A REPLY

Please enter your comment!
Please enter your name here