Home Sports ਜ਼ਿਲ੍ਹੇ ਅੰਦਰ ਸ਼ੁਰੂ ਹੋਣ ਜਾ ਰਹੇ ਹਨ ਵੱਖ -ਵੱਖ ਖੇਡ ਮੁਕਾਬਲੇ ਲਈਖਿਡਾਰੀ...

ਜ਼ਿਲ੍ਹੇ ਅੰਦਰ ਸ਼ੁਰੂ ਹੋਣ ਜਾ ਰਹੇ ਹਨ ਵੱਖ -ਵੱਖ ਖੇਡ ਮੁਕਾਬਲੇ ਲਈ
ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਖੇਡਾਂ ਵਿੱਚ ਭਾਗ ਲੈਣ – ਡਿਪਟੀ ਕਮਿਸ਼ਨਰ

45
0


ਫਿਰੋਜ਼ਪੁਰ,29 ਅਗਸਤ (ਰਾਜੇਸ਼ ਜੈਨ – ਭਗਵਾਨ ਭੰਗੂ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-ਸੀਜਨ 2 ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਲਈ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਖਿਡਾਰੀ ਆਨ ਲਾਈਨ ਰਜਿਸਟੇ੍ਰਸ਼ਨ ਬਲਾਕ ਪੱਧਰ ਤੇ 30 ਅਗਸਤ 2023 ਅਤੇ ਜ਼ਿਲ੍ਹਾ ਪੱਧਰ ਤੇ 10 ਸਤੰਬਰ 2023 ਤੱਕ www.khedanwatanpunjabdia.com ‘ਤੇ ਕਰਵਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇ਼ਸ ਧੀਮਾਨ ਆਈ.ਏ.ਐਸ. ਨੇ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਲੜਕੇ/ਲੜਕੀਆਂ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ(ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ) ਅਤੇ ਬਲਾਕ ਮਮਦੋਟ(ਸਸਸਸ ਗੁੱਦੜ ਢੰਡੀ) ਵਿਖੇ 02 ਸਤੰਬਰ ਨੂੰ ਅੰਡਰ 14, 17, 21, 21-30 (ਲੜਕੇ/ਲੜਕੀਆਂ) ਅਤੇ 03 ਸਤੰਬਰ ਅੰਡਰ 31-40, 41-50, 50-55, 56-65, 65 ਸਾਲ ਤੋਂ ਉਪਰ, ਬਲਾਕ ਜੀਰਾ(ਜਵਾਹਰ ਨਵੋਦਿਆ ਵਿਦਿਆਲਿਆਂ ਮੀਹਾਂ ਵਾਲਾ) 04 ਸਤੰਬਰ ਅੰਡਰ 14, 17, 21, 21-30 (ਲੜਕੇ/ਲੜਕੀਆਂ) ਅਤੇ 05 ਸਤੰਬਰ ਅੰਡਰ 31-40, 41-50, 50-55, 56-65, 65 ਸਾਲ ਤੋਂ ਉਪਰ, ਬਲਾਕ ਮਖੂ (ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖਾਲਸਾ ਸੀ.ਸੈ. ਸਕੂਲ ਫਤਿਹਗੜ੍ਹ ਸਭਰਾ) 06 ਅੰਡਰ 14, 17, 21, 21-30 (ਲੜਕੇ/ਲੜਕੀਆਂ) 07 ਸਤੰਬਰ ਅੰਡਰ 31-40, 41-50, 50-55, 56-65, 65 ਸਾਲ ਤੋਂ ਉਪਰ, ਬਲਾਕ ਘੱਲ ਖੁਰਦ(ਖੇਡ ਸਟੇਡੀਅਮ ਫਿਰੋਜਸ਼ਾਹ) ਅਤੇ ਬਲਾਕ ਫਿਰੋਜ਼ਪੁਰ (ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ, ਫਿਰੋਜ਼ਪੁਰ) 08 ਸਤੰਬਰ ਅੰਡਰ 14, 17, 21, 21-30(ਲੜਕੇ/ਲੜਕੀਆਂ), 09 ਸਤੰਬਰ ਅੰਡਰ 31-40, 41-50, 50-55, 56-65, 65 ਸਾਲ ਤੋਂ ਉਪਰ (ਲੜਕੇ/ਲੜਕੀਆਂ) ਨੂੰ ਐਥਲੇਟਿਕਸ, ਰੱਸਾ-ਕੱਸੀ ਅਤੇ ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) 03 ਗੇਮਾਂ (ਅੰਡਰ: 14, 17, 21, 21-30, 31-40, 41-55, 56-65 ਅਤੇ 65 ਸਾਲ ਤੋਂ ਉਪਰ), ਫੁੱਟਬਾਲ (ਅੰਡਰ: 14, 17, 21, 21-30 ਅਤੇ 31 ਸਾਲ ਤੋਂ ਉਪਰ), ਕਬੱਡੀ (ਸਰਕਲ ਅਤੇ ਨੈਸ਼ਨਲ) (ਅੰਡਰ: 14, 17, 20 ਅਤੇ 20 ਸਾਲ ਤੋਂ ਉਪਰ) ਅਤੇ ਖੋਹ-ਖੋਹ (ਅੰਡਰ: 14, 17, 21, 21-30 ਅਤੇ 31 ਸਾਲ ਤੋਂ ਉਪਰ) ਗਰੁੱਪਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਹੋਣੇ ਚਾਹੀਦੇ ਹਨ। ਬਲਾਕ ਪੱਧਰ ਦੇ ਟੂਰਨਾਮੈਂਟ ਦੀਆਂ ਗੇਮਾਂ ਵਿੱਚ ਖਿਡਾਰੀ ਆਪਣੇ ਰਿਹਾਇਸ਼ ਵਾਲੇ ਸਿਰਫ ਇਕ ਬਲਾਕ ਵੱਲੋਂ ਹੀ ਭਾਗ ਲੈ ਸਕਣਗੇ। ਜਿਹੜੇ ਖਿਡਾਰੀ ਬਲਾਕ ਵਿੱਚ ਪੁਜੀਸ਼ਨ ਹਾਸਲ ਕਰਨਗੇ ਸਿਰਫ ਉਹੀ ਖਿਡਾਰੀ ਜ਼ਿਲ੍ਹਾ ਪੱਧਰ ਟੂਰਨਾਮੈਟ ਵਿੱਚ ਭਾਗ ਲੈ ਸਕਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਬਾਕੀ ਬਚਦੀਆਂ ਗੇਮਜ਼ ਵਿੱਚ ਖਿਡਾਰੀ ਸਿੱਧੇ ਤੌਰ ਤੇ ਭਾਗ ਲੈਣਗੇ ਅਤੇ ਇਸੇ ਤਰ੍ਹਾਂ ਹੀ ਰਾਜ ਪੱਧਰੀ ਟੂਰਨਾਮੈਂਟ ਲਈ ਜ਼ਿਲ੍ਹਾ ਪੱਧਰੀ ਖੇਡਾਂ ਵਿੱਚੋਂ ਖਿਡਾਰੀ ਸਿਲੈਕਟ ਕੀਤੇ ਜਾਣਗੇ ਅਤੇ ਬਾਕੀ ਬਚਦੀਆਂ ਗੇਮਾਂ ਵਿੱਚ ਖਿਡਾਰੀ ਸਿੱਧੇ ਤੌਰ ਤੇ ਭਾਗ ਲੈਣਗੇ। ਰਾਜ ਪੱਧਰੀ ਟੂਰਨਾਮੈਂਟ ਵਿੱਚ ਉਮਰ ਵਰਗ 14, 17, 21 ਅਤੇ 21-40 ਉਮਰ ਵਰਗ ਵਿੱਚ ਪਹਿਲੀ ਪੁਜ਼ੀਸਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 10 ਹਜ਼ਾਰ ਰੁਪਏ, ਦੂਸਰੀ ਪੁਜ਼ੀਸਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 7 ਹਜ਼ਾਂਰ ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 5 ਹਜ਼ਾਰ ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ।ਉਮਰ ਵਰਗ 41-50 ਅਤੇ 50 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।ਡਿਪਟੀ ਕਮਿਸ਼ਨਰ ਧੀਮਾਨ ਨੇ ਦੱਸਿਆ ਕਿ ਨੌਜਵਾਨਾਂ ਅਤੇ ਬਜਰੁਗਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਇਹ ਪੰਜਾਬ ਸਰਕਾਰ ਦਾ ਇਕ ਨੇਕ ਉਪਰਾਲਾ ਹੈ। ਇਨ੍ਹਾਂ ਟੂਰਨਾਮੈਂਟਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਅੰਡਰ 14 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2010 ਜਾਂ ਇਸ ਤੋਂ ਬਾਅਦ, ਅੰਡਰ 17 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2007 ਜਾਂ ਇਸ ਤੋਂ ਬਾਅਦ ਅੰਡਰ 21 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2003 ਜਾਂ ਇਸ ਤੋਂ ਬਾਅਦ ਅਤੇ ਅੰਡਰ 21-30 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-1994 ਤੋਂ 31-12-2002 ਤੱਕ, 31-40 ਵਰਗ ਲਈ ਖਿਡਾਰੀ ਦਾ ਜਨਮ 01-01-1984 ਤੋਂ 31-12-1993 ਤੱਕ ਅੰਡਰ 41-55 ਵਰਗ ਲਈ ਖਿਡਾਰੀ ਦਾ ਜਨਮ 01-01-1969 ਤੋਂ 31-12-1983 ਤੱਕ 56-65 ਵਰਗ ਲਈ ਖਿਡਾਰੀ ਦਾ ਜਨਮ 01-01-1959 ਤੋਂ 31-12-1968 ਅਤੇ 65 ਸਾਲ ਤੋਂ ਉਪਰ ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 31-12-1958 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਇਕ ਖਿਡਾਰੀ ਇਕ ਉਮਰ ਵਰਗ ਵਿੱਚ ਅਤੇ ਇਕ ਹੀ ਗੇਮ ਵਿੱਚ ਹਿੱਸਾ ਲੈ ਸਕਦਾ ਹੈ। ਖਿਡਾਰੀ ਆਪਣੀ ਉਮਰ ਵਰਗ ਵਿੱਚ ਸਿਰਫ 01 ਟੀਮ ਅਤੇ ਐਥਲੈਟਿਕਸ ਵਿੱਚ 02 ਈਵੈਂਟ ਵਿੱਚ ਭਾਗ ਲੈ ਸਕਦਾ ਹੈ। ਆਨਲਾਈਨ ਰਜਿਸ਼ਟ੍ਰੇਸ਼ਨ ਕਰਨ ਵਾਲੇ ਖਿਡਾਰੀ ਲਿਸਟ ਦੀ ਹਾਰਡ ਕਾਪੀ ਨਾਲ ਲੈ ਕੇ ਆਉਣਗੇ। ਜ਼ਿਲ੍ਹੇ ਦੇ ਸਾਰੇ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ।ਖਿਡਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਨੋਡਲ ਅਫਸਰ ਗਗਨ ਮਾਟਾ (75084-46001) ਤੇ ਸਪੰਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here