ਜਗਰਾਓਂ, 14 ਸਤੰਬਰ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਸਕੂਲ ਦੇ 30 ਵਿਦਿਆਰਥੀ ਜੋ ਕੇ ਦਸਵੀਂ ਅਤੇ ਗਿਆਰਵੀਂ ਜਮਾਤ ਵਿੱਚੋਂ ਟਾਪਰ ਰਹੇ ਹਨ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਨਤੀਜਾ ਅੱਜ ਪੀਟੀਸੀ ਅਕੈਡਮਿਕ ਸਟਾਰਜ਼ ਵੱਲੋਂ ਸਨਮਾਨ ਕਰਕੇ ਕੀਤਾ ਗਿਆ। ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਪਰ ਇਸ ਦੇ ਨਾਲ ਹੀ 90% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਵਿੱਚ ਕੀਤੀ ਮਿਹਨਤ ਕਰਕੇ ਸਕੂਲ ਨੂੰ ਇਸ ਇਲਾਕੇ ਦੀ ਨੰਬਰ ਇਕ ਸੰਸਥਾ ਬਣਾ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਨੂੰ ਇਸ ਸਨਮਾਨ ਲਈ ਵਧਾਈ ਦਿੰਦੇ ਹੋਏ ਕਿਹਾ ਸਾਡੇ ਵਿਦਿਆਰਥੀਆਂ ਵਿੱਚ ਹਰ ਖੇਤਰ ਵਿੱਚ ਮੋਹਰੀ ਰਹਿਣ ਦਾ ਜਜ਼ਬਾ ਹੈ। ਜਿਸ ਦਾ ਪੂਰਾ ਸਿਹਰਾ ਇਹਨਾਂ ਦੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ। ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਹੋਣੀ ਚਾਹੀਦੀ ਹੈ ਹੀਰਾ ਅਸੀਂ ਉਸ ਨੂੰ ਖੁਦ ਬਣਾ ਲੈਂਦੇ ਹਾਂ ਅੱਜ ਦੇ ਇਸ ਸਨਮਾਨ ਨਾਲ ਵਿਦਿਆਰਥੀਆਂ ਵਿੱਚ ਹੋਰ ਅੱਗੇ ਵੱਧਣ ਦੀ ਇੱਛਾ ਪੈਦਾ ਹੋਵੇਗੀ ਜੋ ਉਹਨਾਂ ਨੂੰ ਵਿਦਿਆਰਥੀਆਂ ਦੇ ਮਿਥੇ ਹੋਏ ਟੀਚੇ ਤੇ ਪਹੁੰਚਣ ਵਿਚ ਸਹਾਈ ਸਿੱਧ ਹੋਵੇਗੀ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੋਹਲ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦੱਸਿਆ।