ਜਗਰਾਓਂ, 14 ਸਤੰਬਰ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਵਿਖੇ ਅੱਜ ਹਿੰਦੀ ਦਿਵਸ ਦੀ ਮਹੱਤਤਾ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। 14 ਸਤੰਬਰ 1949 ਦੇ ਦਿਨ ਨੂੰ ਇਸ ਭਾਸ਼ਾ ਨੂੰ ਸੰਵਿਧਾਨ ਵਿੱਚ ਮਹੱਤਤਾ ਦਿੱਤੀ ਗਈ। ਉਸੇ ਦਿਨ ਤੋਂ ਇਸ ਨੂੰ ਹਿੰਦੀ ਦਿਵਸ ਵਜੋਂ ਮਨਾਇਆ ਲੱਗਾ ਇਸ ਦੀ ਸ਼ੁਰੂਆਤ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕੀਤੀ ਜੋ ਕਿ ਹਿੰਦੀ ਦੇ ਮਹਾਨ ਕਵੀ ਰਜਿੰਦਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ.ਅਮਰਜੀਤ ਕੌਰ ਨਾਜ਼ ਨੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਹਿੰਦੀ ਵਿਭਾਗ ਦੇ ਮੁਖੀ ਮਿਸਿਜ਼ ਅਨੂ ਗਰਗ ਨੇ ਵਿਦਿਆਰਥੀਆਂ ਨੂੰ ਇਸ ਦਿਨ ਦਾ ਮਹੱਤਵ ਦੱਸਿਆ ਜੋ ਕਿ ਸ਼ਲਾਘਾਯੋਗ ਸੀ। ਡਾ.ਨਾਜ਼ ਨੇ ਕਿਹਾ ਕਿ ਭਾਸ਼ਾਵਾਂ ਸਾਡੇ ਜੀਵਨ ਦਾ ਆਧਾਰ ਹੁੰਦੀਆਂ ਹਨ। ਇਸ ਕਰਕੇ ਇਹਨਾਂ ਦਿਨਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਸਾਡਾ ਫਰਜ਼ ਹੈ। ਤਾਂ ਜੋ ਵਿਦਿਆਰਥੀ ਆਉਣ ਵਾਲੇ ਦਿਨਾਂ ਵਿੱਚ ਇਹ ਦਿਹਾੜੇ ਯਾਦ ਰੱਖਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਹਿੰਦੀ ਦਿਵਸ ਦੀ ਪੂਰੇ ਸਮਾਜ ਨੂੰ ਵਧਾਈ ਦਿੱਤੀ।