ਜਗਰਾਓਂ, 14 ਸਤੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਨਰਸਿੰਗ ਟਰੇਨਿੰਗ ਇੰਸਟੀਟਿਊਟ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਗਰਾਓਂ ਵਿਖੇ ਹੋਈ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚੋ ਵੱਡੀ ਗਿਣਤੀ ਵਿੱਚ ਨਰਸਿੰਗ ਕਾਲਜਾਂ ਅਤੇ ਸਕੂਲਾਂ ਦੇ ਡਾਇਰੈਕਟਰ ਸਹਿਬਾਨ ਹਾਜ਼ਿਰ ਹੋਏ| ਇਸ ਮੀਟਿੰਗ ਵਿੱਚ ਨਰਸਿੰਗ ਕਾਲਜਾਂ ਅਤੇ ਸਕੂਲਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ| ਸਾਰੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਗੁਰਦਿਆਲ ਸਿੰਘ ਬੁੱਟਰ ਡਾਇਰੈਕਟਰ ਭਾਈ ਘਨਈਆ ਏਕਤਾ ਕਾਲਜ ਆਫ ਨਰਸਿੰਗ ਧਰਮਕੋਟ ਮੋਗਾ ਨੂੰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਅਤੇ ਮਨਜੀਤ ਸਿੰਘ ਢਿੱਲੋਂ ਨੂੰ ਚੇਅਰਮੈਨ ਲਗਾਇਆ ਗਿਆ| ਇਸ ਮੀਟਿੰਗ ਦੌਰਾਨ ਨਰਸਿੰਗ ਕਾਲਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਪੰਜਾਬ ਵਿਚ ਹੜਾ ਦੀ ਸਥਿਤੀ ਆਉਣ ਕਾਰਨ ਪੰਜਾਬ ਦੇ 40% ਬੱਚੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿਜ਼ ਦਾ ਐਂਟਰੇਂਸ ਟੈਸਟ ਦੇਣ ਤੋਂ ਵਾਂਝੇ ਰਹਿ ਗਏ| ਨਰਸਿੰਗ ਟਰੇਨਿੰਗ ਇੰਸਟੀਟਿਊਟ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਿੱਧਾ ਦਾਖਲਾ ਕਰਨ ਦੀ ਇਜਾਜਤ ਦਿੱਤੀ ਜਾਵੇ| ਨਰਸਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕੇ ਨਰਸਿੰਗ ਕਾਲਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਤੇਗਵੀਰ ਵਾਲੀਆ, ਡਾ ਸਰਬਜੀਤ ਸਿੰਘ ਨਾਰੰਗਵਾਲ, ਡਾ ਬਾਂਸਲ, ਹਨੀ ਚਾਹਲ, ਡਾ ਪਰਮਿੰਦਰ ਸਿੰਘ, ਡਾ ਸਾਹਿਲ, ਡਾਕਟਰ ਨਿਪਿਨ ਪਾਸੀ, ਇੰਦਰਪਾਲ ਵਾਲੀਆ, ਡਾ ਜੈਨ, ਹਰਗੋਬਿੰਦ ਸਿੰਘ, ਡਾ ਪਰਵੀਨ, ਡਾ ਗਗਨਦੀਪ ਕੌਰ, ਵੀਰਪਾਲ ਕੌਰ
ਸ਼ਿਵ ਆਰੀਆ ਸਮੇਤ ਹੋਰ ਮੌਜੂਦ ਸਨ।