ਹਠੂਰ, 14 ਸਤੰਬਰ ( ਬੌਬੀ ਸਹਿਜਲ, ਧਰਮਿੰਦਰ) -ਪਿਛਲੇ ਸਵਾ ਮਹੀਨੇ ਤੋਂ ਸ਼ਾਂਤਮਈ ਰੂਪ ਵਿੱਚ ਸੰਘਰਸ਼ ਕਰ ਰਹੇ ਪਿੰਡ ਲੱਖਾ ਵਿਖੇ ਟੁੱਟ ਚੁੱਕੀਆਂ ਸੜਕਾਂ ਬਣਾਉਣ ਲਈ ਅੱਜ ਦੇ ਬੁਲਾਰਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ, ਮਾਸਟਰ ਤਾਰਾ ਸਿੰਘ ਅੱਚਰਵਾਲ, ਚਮਕੌਰ ਸਿੰਘ ਕਮਾਲਪੁਰਾ, ਅਮਰਜੀਤ ਸਿੰਘ ਰਸੂਲਪੁਰ, ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂਕੇ, ਜੁਗਰਾਜ ਸਿੰਘ ਰਾਜਾ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਸਰਪੰਚ ਮਲਕੀਤ ਸਿੰਘ ਹਠੂਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 15ਤਰੀਕ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧ ਕਰਨ ਲਈ ਦਿਤੀ ਗਈ ਸੀ ਪਰ ਅੱਜ ਤੱਕ ਸੜਕਾਂ ਬਣਾਉਣ ਲਈ ਕੋਈ ਵੀ ਪੱਥਰ ਵੱਟੇ ਨਹੀਂ ਪਹੁੰਚੇ ਜਿਸ ਲਈ ਸੰਘਰਸ਼ ਕਮੇਟੀ ਵੱਲੋਂ ਨਰਾਜ਼ਗੀ ਜ਼ਾਹਿਰ ਕਰਦਿਆਂ ਪਿੰਡਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ਼ ਮਾਰਚ ਕੱਢਣ ਲਈ ਕੱਲ 15 ਤਰੀਕ ਨੂੰ ਸੰਘਰਸ਼ ਕਮੇਟੀ ਦੀ ਜ਼ਰੂਰੀ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸੰਘਰਸ਼ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ।
ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਅਜੈਬ ਸਿੰਘ ਲੱਖਾ, ਪ੍ਰਧਾਨ ਸਾਧੂ ਸਿੰਘ ਲੱਖਾ, ਪ੍ਰਧਾਨ ਬਹਾਦਰ ਸਿੰਘ, ਤੇਜ ਸਿੰਘ ਲੱਖਾ, ਪ੍ਰਧਾਨ ਬਿਕਰ ਸਿੰਘ ਲੱਖਾ, ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਗੁਰਜੰਟ ਸਿੰਘ ਚੌਧਰੀ ਵਾਲੇ, ਛੋਟਾ ਸਿੰਘ, ਅਮਰ ਸਿੰਘ ਦੁੱਲਾ , ਆਤਮਾ ਸਿੰਘ ਭੰਮੀਪੁਰਾ, ਦਰਸ਼ਨ ਪੰਡਤ ਚਕਰ, ਇੰਦਰਪਾਲ ਸਿੰਘ ਗਿੱਲ, ਮਨਜੀਤ ਸਿੰਘ ਬਿੱਟੂ ਗਵਾਲੀਅਰ, ਆਦਿ ਹਾਜ਼ਰ ਸਨ।