ਐਸ ਐਸ ਪੀ ਦੇ ਪਤਨੀ ਸ਼ਬਨਮ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ
ਜਗਰਾਉਂ 21 ਦਸੰਬਰ ( ਵਿਕਾਸ ਮਠਾੜੂ, ਰੋਹਿਤ ਗੋਇਲ ) -ਡਾ ਬੀ.ਆਰ.ਅੰਬੇਡਕਰ ਭਵਨ ਵਿਖੇ ਵਿਦਿਆਰਥੀਆਂ ਦੇ ਹੁਨਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਬਾਲ ਕਲਾਕਾਰਾਂ ਰਣਬੀਰ ਸਿੰਘ ਤੇ ਸਾਹਿਲ ਸਿੰਘ ਦੁਆਰਾ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਹੋਇਆ। ਸਟੇਜੀ ਮੁਕਾਬਲਿਆਂ ਦੀ ਸ਼ੁਰੂਆਤ ਡਾਕਟਰ ਸੁਰਜੀਤ ਸਿੰਘ ਦੌਧਰ ਆਪਣੇ ਅੰਦਾਜ ਵਿਚ ਕੀਤੀ। ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਆਈ.ਟੀ.ਆਈ ਦੇ ਪ੍ਰਿੰਸੀਪਲਾਂ ਤੇ ਸਟਾਫ਼ ਦੇ ਸਮੁੱਚੇ ਯਤਨਾਂ ਨਾਲ ਨਾਨਕਸਰ, ਚੂਹੜਚੱਕ, ਮੋਗਾ, ਜਲਾਲਾਬਾਦ, ਧਰਮਕੋਟ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ ਫ਼ੁਲਕਾਰੀ ਦੀ ਕਢਾਈ, ਮਹਿੰਦੀ, ਲੋਕ ਗੀਤ (ਸੋਲੋ),ਲੋਕ ਨਾਚ (ਸੋਲੋ),ਗਿੱਧਾ(ਸੋਲੋ) ਜਿਸ ਵਿਚ ਇੱਕ ਬੋਲੀ ਵਾਲੀ ਪਰਚੀ ਤੋਂ ਬੋਲੀ ਸੁਣ ਕੇ ਉਸੇ ਬੋਲੀ ਵਿਚੋਂ ਨਿਕਲੇ ਸਵਾਲ ਦੇ ਮੁਕਾਬਲੇ ਕਰਵਾਏ ਗਏ । ਹਰਬੰਸ ਅਕੈਡਮੀ ਦੇ ਬਾਲ ਕਲਾਕਾਰਾਂ ਅਵਨੀਤ ਨਾਗੀ, ਮੰਨਤ ਕੌਸ਼ਲ, ਗੁਰਸਿਮਰ ਕੌਰ ਬਰਾੜ, ਨਵਦੀਪ ਕੌਰ ਰਮਨ ਨੇ ਖੂਬ ਰੰਗ ਬੰਨਿਆ । ਜਗਤ ਸੇਵਕ ਖਾਲਸਾ ਕਾਲਜ ਮਹਿਣਾ ( ਮੋਗਾ) ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਨੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੂੰ ਇਸ ਸਫ਼ਲ ਸਮਾਗਮ ਦੀ ਵਧਾਈ ਦਿੱਤੀ। ਜੱਜਾਂ ਦੀ ਭੂਮਿਕਾ ਨਿਭਾਈ ਸ: ਰਣਜੀਤ ਸਿੰਘ ਹਠੂਰ, ਡਾਕਟਰ ਸਰਵਜੀਤ ਕੌਰ ਬਰਾੜ, “ਗਿੱਧਿਆਂ ਦੀ ਰਾਣੀ”ਇੰਦਰਜੀਤ ਕੌਰ ਬਰਾੜ ,ਪ੍ਰੋਫੈਸਰ ਜਸਵਿੰਦਰ ਕੌਰ ਗਿੱਲ,ਪ੍ਰਿੰਸੀਪਲ ਗੁਰਦੇਵ ਕੌਰ , ਜਗਰੂਪ ਸਿੰਘ ਨੇ ਨਿਭਾਈ ।ਜੇਤੂ ਲੜਕੀਆਂ ਨੂੰ ਐਸ.ਐਸ.ਪੀ ਹਰਜੀਤ ਸਿੰਘ ਦੀ ਪਤਨੀ ਸ਼ਬਨਮ ਕੌਰ ਅਤੇ ਜਸਵੰਤ ਸਿੰਘ ਨੇ ਇਨਾਮ ਵੰਡੇ।
