ਜਗਰਾਓ, 13 ਅਕਤੂਬਰ ( ਬੌਬੀ ਸਹਿਜਲ, ਧਰਮਿੰਦਰ)-ਨਗਰ ਕੌਂਸਲ ਜਗਰਾਉਂ ਵਲੋਂ ਵਧੀਕ ਡਪਿਟੀ ਕਮਸ਼ਿਨਰ (ਸ਼ਹਿਰੀ ਵਕਿਾਸ) ਲੁਧਿਆਣਾ ਡਾਕਟਰ ਰੁਪਿੰਦਰ ਪਾਲ ਸਿੰਘ, ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ (ਸੀ ਐਫ) ਰਮਿੰਦਰ ਕੌਰ ਅਤੇ ਰਾਮਪ੍ਰੀਤ ਸਿੰਘ ਵੱਲੋਂ ਦੀ ਦੇਖ ਰੇਖ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਾਂਘ (ਬਲਕ ਵੇਸਟ ਜਰਨੇਟਰ)ਦੀ ਚੈਕਿੰਗ ਕੀਤੀ ਗਈ। ਮੈਸ ਐਕਸਪਰਟ ਰਾਮਪ੍ਰੀਤ ਸਿੰਘ ਵੱਲੋਂ ਚੈਕਿੰਗ ਦੌਰਾਨ ਉਹਨਾਂ ਨੂੰ ਦੱਸਿਆ ਗਿਆ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲ ਦੀ ਪਾਲਣਾ ਸਹੀ ਢੰਗ ਕਰਨੀ ਬਹੁਤ ਜਰੂਰੀ ਹੈ ਅਤੇ ਇਸ ਸਬੰਧੀ ਉਹਨਾ ਦੇ ਅਦਾਰੇ ਵਿੱਚ ਬਣਿਆ ਪਿੱਟਾਂ ਦੀ ਵੀ ਸਾਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਮੈਕਸ ਐਕਸਪਰਟ ਰਾਮਪ੍ਰੀਤ ਸਿੰਘ ਵੱਲੋਂ ਸਕੂਲੀ ਬੱਚਿਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਨਾ ਕਰਨ ਅਤੇ ਸਕੂਲ ਦੀ ਸਾਫ-ਸਫਾਈ ਪ੍ਰਤੀ ਜਾਗਰੂਕ ਕੀਤਾ ੳਤੇ ਬੱਚਿਆਂ ਨੂੰ ਦੱਸਿਆ ਗਿਆ ਕਿ ਜਦੋ ਵੀ ਅਸੀ ਬਜਾਰ ਜਾਦੇ ਹਾਂ ਤਾਂ ਸਾਨੂੰ ਆਪਣੇ ਘਰ ਤੋਂ ਕਪੜੇ ਦਾ ਥੈਲਾ ਲੇਕੇ ਜਾਣਾ ਚਾਹੀਦਾ ਹੈ ।ਜਿਸ ਨਾਲ ਪਲਾਸਟਿਕ ਦੀ ਵਰਤੋ ਵਿੱਚ ਗਿਰਾਵਟ ਆਵੇਗੀ।ਜਿਥੇ ਪਲਾਸਟਿਕ ਗੰਦਗੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਉਥੇ ਹੀ ਇਸ ਤੋਂ ਪੈਦਾ ਹੋਣ ਵਾਲਾ ਵੱਖੱ ਵੱਖ ਤਰਾਂ ਦਾ ਪ੍ਰਦੂਸ਼ਨ ਸਾਡੇ ਸਹਿਤ ਨੂੰ ਲਈ ਵਧੇਰੇ ਹਾਨੀ ਕਾਰਕ ਹੈ।ਜਿਸ ਨਾਲ ਸਾਨੂੰ ਸਾਹ ਦੀਆ ਕਈ ਭਿਆਨਕ ਬਿਮਾਰੀਆਂ ਲੱਗਦੀਆ ਹਨ।ਪਲਾਸਟਿਕ ਦੀ ਗੰਦਗੀ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।ਇਸ ਮੋਕੇ ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ ਸੁਖਵਿੰਦਰ ਸਿੰਘ ਹਾਜਰ ਸਨ।