ਕਦੋ ਸੁੱਖ ਦਾ ਸਾਹ ਲੈਣਗੇ ਆਮ ਲੋਕ ਇੰਨਾਂ ਲੁਟੇਰਿਆ ਨੌਜਵਾਨਾਂ ਤੋ
ਜਗਰਾਉ ÷ਸੋਨੀ ਸ਼ੇਰਪੁਰੀ-ਜਗਰਾਉ ਸਹਿਰ ਚੌ ਲੁੱਟਾ-ਖੋਹਾਂ ਕਰਨ ਵਾਲੇ ਨੌਜਵਾਨ ਬਹੁਤ ਸਰਗਰਮ ਹੋ ਰਹੇ ਨੇ, ਨਾ ਤਾਂ ਇੰਨਾਂ ਨੂੰ ਪੁਲਸ ਦਾ ਕੋਈ ਡਰ ਤੇ ਨਾ ਛਿੱਤਰ ਪਰੇਡ ਦਾ ਕੋਈ ਖੌਫ ,ਪਤਾ ਨਹੀ ਇਹ ਕਿੱਧਰੋ ਆਉਂਦੇ ਨੇ ਤੇ ਆਮ ਲੋਕਾਂ ਦੀ ਲੁੱਟ-ਖੋਹ ਕਰਕੇ ਭੱਜਣ ਵਿੱਚ ਸਫਲ ਹੋ ਜਾਂਦੇ ਹਨ । ਇਹ ਘਟਨਾਵਾਂ ਸ਼ਹਿਰਾਂ ਵਿੱਚ ਹੀ ਨਹੀ ਸਗੋ ਪਿੰਡਾਂ ਵਿੱਚ ਵੀ ਆਮ ਹੁੰਦੀਆਂ ਵੇਖ ਸਕਦੇ ਹਾਂ ਆਪਾਂ ,ਪਤਾ ਨਹੀ ਕਿੰਨੀਆ ਹੀ ਸ਼ਿਕਾਇਤਾਂ ਥਾਣੇ ਅਤੇ ਚੌਂਕੀਆਂ ਦੀ ਧੂੜ ਧੱਲੇ ਦੱਬੀਆਂ ਰਹਿ ਗਈਆਂ ਹਨ ।
ਅੱਜ ਜਗਰਾਉਂ ਸ਼ਹਿਰ ਦੀ ਘਟਨਾ ਵਿੱਚ ਇੱਕ ਨੌਜਵਾਨ ਨੇ ਕੁੜੀ ਦੇ ਬੈਗ ਵਿੱਚੋ ਬੜੇ ਹੀ ਸਾਤਰ ਦਿਮਾਗ ਨਾਲ ਉਸ ਦਾ ਫੋਨ ਕੱਢ ਲਿਆ ਤੇ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਵੇਖ ਲਿਆ, ਲੋਕਾਂ ਦੇ ਰੌਲਾ ਪਾਉਣ ਤੇ ਨੌਜਵਾਨ ਫੋਨ ਸੁੱਟ ਕੇ ਭੱਜਣ ਵਿੱਚ ਸਫਲ ਹੋ ਗਿਆ ਤੇ ਉਸ ਦਾ ਪਿੱਛਾ ਕਰਨ ਵਾਲੇ ਲੋਕਾਂ ਨੇ ਉਸ ਨੂੰ ਡਾਕਟਰ ਕਰਨ ਸਿੰਗਲਾ ਵਾਲੀ ਗਲੀ ਵਿੱਚ ਫੜ ਲਿਆ ਤੇ ਲੋਕਾਂ ਨੇ ਉਸ ਦੀ ਛਿੱਤਰ ਪਰੇਡ ਕੀਤੀ, ਜਦੋ ਅਸੀ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਘਟਨਾਕ੍ਰਮ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਤੇ ਜਦੋ ਪੱਤਰਕਾਰਾ ਨੇ ਪੁੱਛਿਆ ਤੁਸੀ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ ਤਾਂ ਅੱਗਿਓ ਜਵਾਬ ਮਿਲਿਆ ਅਸੀ ਇੱਕ ਪੁਲਸ ਮੁਲਾਜ਼ਮ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੈ ਅੱਜ ਛੁੱਟੀ ਤੇ ਹਾਂ ਤੇ ਤੁਸੀ 112 ਤੇ ਫੋਨ ਕਰ ਲਓ,ਪਰ ਅਸੀ ਵੀ ਇਸ ਨਸ਼ੇੜੀ ਨੌਜਵਾਨ ਦਾ ਕੀ ਕਰਾਂਗੇ,ਤੁਸੀ ਇਸ ਦੇ ਛਿੱਤਰ ਮਾਰ ਕਿ ਭਜਾ ਦਿਓ ਤੇ ਲੋਕਾਂ ਨੇ ਵੀ ਪੁਲਿਸ ਮੁਲਾਜ਼ਮ ਦੇ ਨਾਦਰ ਸ਼ਾਹੀ ਫੁਰਮਾਨ ਨੂੰ ਸਿਰ ਮੱਥੇ ਮੰਨਕੇ ਉਸ ਫੜੇ ਨੌਜਵਾਨ ਨੂੰ ਛੱਡ ਦਿੱਤਾ ਜਿਉ ਹੀ ਨੌਜਵਾਨ ਲੋਕਾਂ ਦੀ ਪਕੜ ਚੋ ਸੁੱਟਿਆ ਤੇ ਉਹ ਵਾਰਦਾਤੀ ਨੌਜਵਾਨ ਜਗਾ ਤੋ ਪੈਰ ਸਿਰ ਤੇ ਰੱਖਕੇ (ਨੌ-ਦੋ-ਗਿਆਰਾਂ) ਹੋ ਗਿਆ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਦੋ ਸੁੱਖ ਦਾ ਸਾਹ ਲੈਣਗੇ ਆਮ ਲੋਕ ਇੰਨਾਂ ਲੁਟੇਰਿਆ ਤੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।