ਜਗਰਾਓਂ, 4 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਧੀਆਂ ਦੀਆਂ ਤੀਆਂ ਇੱਕ ਅਨੋਖੇ ਤਰੀਕੇ ਨਾਲ ਮਨਾਈਆਂ ਗਈਆਂ। ਜਿਸ ਵਿਚ ਸਕੂਲ ਦੇ ਹਾਊਸਜ਼ ਵੱਲੋਂ ਪੁਰਾਤਨ ਵਿਰਸੇ ਦੀ ਦਿੱਖ ਨੂੰ ਪ੍ਰਦਰਸ਼ਨੀ ਦੇ ਰੂਪ ਵਿਚ ਪੇਸ਼ ਕੀਤਾ। ਉਹਨਾਂ ਵੱਲੋਂ ਅੱਜ ਦੀ ਪੀੜ੍ਹੀ ਵੱਲੋਂ ਭੁੱਲੀਆਂ-ਵਿਸਾਰੀਆਂ ਚੀਜ਼ਾਂ ਨੂੰ ਦਿਖਾ ਕੇ ਪੁਰਾਤਨ ਪੰਜਾਬ ਦੀ ਝਲਕ ਪੇਸ਼ ਕੀਤੀ ਤੇ ਨਾਲ ਹੀ ਮੁੱਖ ਮਹਿਮਾਨਾਂ ਵਿਚ ਪਹੁੰਚੇ ਮਿਸਿਜ਼ ਮਨਜੀਤ ਕੌਰ (ਐਸ.ਡੀ.ਐਮ ਜਗਰਾਉਂ) ਅਤੇ ਰੋਟਰੀ ਕਲੱਬ ਲੁਧਿਆਣਾ ਨੌਰਥ 3070 ਤੋਂ ਰੋਟੇਰੀਅਨ ਸਰਵਿੰਦਰ ਸਿੰਘ ਬਹਿਲ, ਰੋਟੇਰੀਅਨ ਆਤਮਜੀਤ ਸਿੰਘ ਅਤੇ ਜ਼ਿਲ੍ਹਾਂ ਕੋਰ ਅਡਵਾਈਜ਼ਰ ਯੂਥ ਸਰਵਸਿਜ਼ ਮਿ:ਗੁਰਜੀਤ ਸਿੰਘ ਆਦਿ ਅਤੇ ਵਿਦਿਆਰਥਣਾਂ ਦੀਆ ਮਾਤਾਵਾਂ ਨੂੰ ਜੀ ਆਇਆ ਆਖਿਆ ਤੇ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਰਾਸਤੀ ਦਿਨਾਂ-ਤਿਉਹਾਰਾਂ ਨੁੰ ਮਨਾਉਣ ਦੀ ਲਾਗ ਲਵਾਉਣੀ ਜ਼ਰੂਰੀ ਹੈ ਕਿਉਂਕਿ ਪੱਛਮੀਂ ਸੱਭਿਆਚਾਰ ਦੀ ਦੌੜ ਨੇ ਅੱਜ ਦੀ ਪੀੜ੍ਹੀ ਨੂੰ ਵਿਰਸੇ ਤੋਂ ਦੂਰ ਕਰ ਦਿੱਤਾ ਹੈ। ਅਸੀਂ ਤੀਆਂ ਅਤੇ ਲੋਹੜੀ ਪੂਰਨ ਰੂਪ ਵਿਚ ਧੀਆਂ ਨੂੰ ਸਮਰਪਿਤ ਕਰਦੇ ਹਾਂ ਤਾਂ ਜੋ ਸਮਾਜ ਨੁੰ ਵੀ ਸੇਧ ਹੋ ਸਕੇ ਕਿ ਧੀਆਂ ਬਿਨ੍ਹਾਂ ਕਿਸੇ ਵੀ ਪਾਸੇ ਤਰੱਕੀ ਅਧੂਰੀ ਹੈ। ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ ਜਿਹਨਾਂ ਨੇ ਇਸ ਦਿਨ ਨੂੰ ਸੱਭਿਆਚਾਰਕ ਰੰਗ ਵਿਚ ਰੰਗਿਆ। ਮੇਰੀ ਇੱਥੇ ਪਹੁੰਚੀਆਂ ਸਾਰੀਆਂ ਸਖ਼ਸ਼ੀਅਤਾਂ ਨੁੰ ਅਪੀਲ ਹੈ ਕਿ ਅਸੀਂ ਧੀਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਈਏ ਤੇ ਕੱਖ ਤੋਂ ਅਰਸ਼ੀ ਪ੍ਰਵਾਜ਼ ਰਾਹੀਂ ਉਹਨਾਂ ਨੂੰ ਬੁਲੰਦ ਉਚਾਈਆਂ ਤੇ ਪਹੁੰਚਦੇ ਦੇਖੀਏ।ਇਸ ਮੌਕੇ ਐਸ.ਡੀ.ਐਮ ਮਨਜੀਤ ਕੌਰ ਅਤੇ ਹੋਰ ਮਹਿਮਾਨਾਂ ਨੇ ਕਿਹਾ ਕਿ ਅਸੀਂ ਇਹੋ ਜਿਹਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਜਿਸ ਵਿਚ ਬੱਚਿਆ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਸਮੂਹ ਮੈਨੇਜ਼ਮੈਂਟ ਵੱਲੋਂ ਬਲੌਜ਼ਮਜ਼ ਦੇ ਵਿਹੜੇ ਦੀ ਖੁਸ਼ੀ ਵਿਚ ਸ਼ਾਮਲ ਹਰ ਕਦਮ ਦਾ ਧੰਨਵਾਦ ਕੀਤਾ ਤੇ ਧੀਆਂ ਦੀਆਂ ਤੀਆਂ ਦੀ ਸਮਾਜ ਨੂੰ ਵਧਾਈ ਦਿੱਤੀ।