ਜਗਰਾਓਂ, 4 ਅਗਸਤ ( ਮੋਹਿਤ ਜੈਨ) -ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਸੀ.ਐੱਮ.ਸੀ ਹਸਪਤਾਲ ਦੇ ਸਹਿਯੋਗ ਨਾਲ ਮਹਾਂ ਕੈਂਪ ਐਤਵਾਰ 6 ਅਗਸਤ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਇਆ ਜਾਵੇਗਾ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਮਹਾਂ ਕੈਂਪ ਵਿਚ ਚਮੜੀ, ਹੱਡੀਆਂ, ਜੋੜਾਂ, ਨੱਕ, ਕੰਨ, ਗਲਾ ਅਤੇ ਜਨਰਲ ਰੋਗਾਂ ਨਾਲ ਪੀੜਤ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਸੀ.ਐੱਮ.ਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਡਾ: ਅਨੁਜ਼ ਕੁਮਾਰ ਸ਼ਰਮਾ ਹੋਣਗੇ| ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸ਼ੂਗਰ ਦੇ ਫ਼ਰੀ ਟੈੱਸਟ ਕਰਨ ਦੇ ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ|